ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੪੬

ਆਲਸੀ ਮੁੰਡਾ ਅਤੇ ਉਸਦੇ ਬਾਲ ਉਮਰ


ਹਨ" ਸ਼ਾਬਾਸ਼ੇ ਕਾਕਾ! ਹਰਸਰਨ ਸਿੰਘ ਜੀ! ਪੜ੍ਹ ਭਈ
ਤੂੰ! ਤੁਹਾਡੀ ਉਸ ਕੋਠੜੀ ਤੇ ਮੇਜ਼ ਤੇ ਤੁਹਾਡੀਆਂ ਉਨ੍ਹਾਂ
ਪੋਥੀਆਂ ਤੇ ਕਲਮਦਾਨ ਨੂੰ ਲਖ ਲਖ ਸ਼ਾਬਾਸ਼ੇ! ਮੈਂ ਤਾਂ
ਇਹ ਆਖਦਾ ਹਾਂ ਜੋ ਤੋਂ ਵੱਡਾ ਹੋ ਕੇ ਇਨਾਂ ਪੋਥੀਆਂ ਨੂੰ
ਹੱਥ ਵੀ ਨਹੀਂ ਲਾਵਾਂਗਾ। ਮੈਂ ਜੇਕਰ ਇਸ ਵੇਲੇ ਵੱਡਾ
ਹੁੰਦਾ ਕਿੰਨਾਂ ਅਨੰਦ ਆਉਂਦਾ? ਪੜ੍ਹਨ ਦੀ ਬਿੱਜ
ਤਾਂ ਨਾ ਸਿਰਤੇ ਪੈਂਦੀ।
ਵਡਾ ਹੋਕੇ ਹਇ ਮੈਨੂੰ ਅਗੇ ਇਹ ਖਿਆਲ
ਹੁੰਦਾ ਸੀ ਜੋ ਮੈਂ ਕਦ ਵੱਡਾ ਹੋਵਾਂਗਾ, ਅਤੇ ਹੁਣ ਤਾਂ
ਮੈਂ ਪਹਾੜ ਵਰਗਾ ਵਡਾ ਹੋਗਿਆ ਹਾਂ! ਪਰ ਮੇਰੀ ਹੁਣ
ਕੀ ਦਸ਼ਾ ਹੋਗਈ ਹੈ,? ਓਹੋ ਇਸਦਾ ਦੋਸ ਕਿਸਨੂੰ ਦੇਵਾਂ?
ਇਹ ਸਾਰਾ ਮੇਰਾ ਹੀ ਦੋਸ ਹੈ ਕਹੌਤ ਹੈ "ਜੇਹਾ ਕਰਨਾ
ਤੇਹਾ ਭਰਨਾ" ਛੋਟੇ ਹੁੰਦਿਆਂ ਮੈਂ ਵਿਦਯਾ ਪੜਨ ਵਲ
ਜ਼ਰਾ ਵੀ ਧਿਆਨ ਨਹੀਂ ਦਿਤਾ। ਇੰਨਾਂ ਹੀ ਨਹੀਂ ਸਗਵਾਂ
ਮਾਸਟਰ ਜੀ ਨੇ ਜੇੜ੍ਹੀਆਂ ਗੱਲਾਂ ਧਿਆਨ ਵਿਚ ਰਖਣ
ਲਈ ਕਿਹਾ ਸੀ ਉਨਾਂ ਨੂੰ ਉਲਟਾ ਮੈਂ ਭੁਲਾ ਦੇਣ ਦਾ
ਯਤਨ ਕੀਤਾ।
ਬਾਪੂ ਜੀ ਆਖਿਆ ਕਰਦੇ ਸਨ ਕਾਕਾ ਰਾਮ ਸਿੰਘਾਂ!
ਪੋਥੀ ਲੇਕੇ ਪੜ! ਕੁਝ ਤਾਂ ਬਹਿਕੇ ਲਿਖ! ਜੇਕਰ ਤੈਨੂੰ