ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪੭



ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


ਕੁਝ ਵੀ ਨਹੀਂ ਆਵੇਗਾ ਤਾਂ ਤੇਰਾ ਕੁੱਤਾ ਵੀ ਭਾਵ ਨਹੀਂ
ਪੁਛੇਗਾ! ਓਸੇ ਤਰ੍ਹਾਂ ਮੇਰੀ ਮਾਂ ਵੀ ਕਹਿੰਦੀ ਹੁੰਦੀ ਸੀ "ਪੁਤ੍ਰ
ਰਾਮ ਸਿੰਘ! ਵੇ ਰਾਮ ਸਿੰਘਾ! ਤੇਰਾ ਰੂਪ ਤਾਂ ਵਡਾ ਸੋਹਣਾ
ਹੈ ਅਤੇ ਮੈਨੂੰ ਵੀ ਪਯਾਰਾ ਲਗਦਾ ਹੈ! ਪਰ ਤੇਰਾ ਧਿਆਨ
ਵਿਦਯਾ ਪੜਨ ਵਲ ਨਹੀਂ ਇਹ ਤੇਰਾ ਚੰਗਾ ਕੰਮ ਨਹੀਂ!

ਵਡਾ ਹੋਕੇ ਜੇ ਤੂੰ ਮੂਰਖ ਨਿਕਲਿਓਂ
ਤਾਂ ਮੈਨੂੰ ਤੂੰ ਮੇਰਾ ਪੁੱਤਰ ਹੈਂ ਇਹ ਆਖਣ
ਵਿਚ ਵੀ ਸ਼ਰਮ ਮਲੂਮ ਹੋਵੇਗੀ।


ਮੈਂ ਹਰਸਰਨ ਸਿੰਘ ਨੂੰ ਹਸਦਾ ਸੀ, ਪਰ ਉਸ ਨੂੰ
ਸ਼ਾਬਾਸੇ ਹੈ! ਉਹ ਵੀ ਖੇਡਦਾ ਸੀ ਪਰ ਉਸਦਾ ਖਿਆਲ
ਪੜਨ ਵਲ ਬਹੁਤ ਸੀ! ਉਹ ਸਕੂਲ ਤੋਂ ਬਿਨਾ ਘਰ
ਵਿਚ ਜਿੰਨਾਂ ਪੜਦਾ ਸਿਖਦਾ ਸੀ ਓਨਾਂ ਮੈਂ ਸਕੂਲ ਵਿਚ
ਵੀ ਨਹੀਂ ਸੀ ਸਿਖਦਾ! ਉਹ ਮੇਰੇ ਜਿੰਨਾ ਵੱਡਾ ਹੋ ਗਿਆ
ਹੈ ਪਰ ਉਸਦੀ ਦਸ਼ਾ ਮੇਰੇ ਨਾਲੋਂ ਵਖਰੀ ਤਰਾਂ ਦੀ ਹੈ!
ਮੈਨੂੰ ਲੋਕ ਪਸੂ ਆਖਦੇ ਹਨ ਅਤੇ ਉਸਦਾ ਜਸ ਚੁਫੇਰੇ
ਖਿਲਰ ਰਿਹਾ ਹੈ! ਮੇਰੀ ਭੁੱਲ ਹੁਣ ਮੈਨੂੰ ਨਜ਼ਰ ਆਉਂਦੀ
ਹੈ ਪਰ ਉਸਦਾ ਹੁਣ ਕੀ ਲਾਭ ਹੈ? ਹੁਣ ਤਾਂ ਸਮਾਂ