ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੪੮


ਉਗਾਹੀ ਦੇਣ ਵਾਲੀ ਛੋਟੀ ਕੁੜੀ


ਨਿਕਲ ਗਿਆ। "ਅਬ ਪਛਤਾਏ ਕਿਆ ਹੋਤ ਹੈ, ਜਬ
ਚਿੜੀਆਂ ਚੁਗ ਗਈ ਖੇਤ! ਹੁਣ ਪੋਥੀਆਂ ਪੜਨ ਨੂੰ
ਮਨ ਕਰਦਾ ਹੈ ਪਰ ਪੇਟ ਦਾ ਭੋਰਾ ਭਰਨ ਲਈ ਵੀ ਸਾਰਾ
ਦਿਨ ਮੇਹਨਤ ਕਰਨੀ ਹੋਈ, ਬਾਲਪਨ ਜਿੰਨੀ ਮੇਹਨਤ
ਕਰਕੇ ਪੜਨ ਦਾ ਸਮਾਂ ਹੁਣ ਕਿਥੋਂ ਮਿਲੇਗਾ? ਬਸ
ਮੇਰੇ ਜੀਉਣ ਨੂੰ ਲਾਨਤ ਹੈ!
ਆਲਸੀ ਮੁੰਡੇ ਦਾ ਇਹ ਗਲ ਧਿਆਨ ਵਿਚ
ਰਖਣਾ ਚਾਹੀਦਾ ਹੈ, ਅਤੇ ਸਭ ਬਾਲਕਾਂ ਨੂੰ ਪੜਨ ਵਲ
ਮਨ ਲਾਉਣਾ ਚਾਹੀਦਾ ਹੈ। ਜਦ ਬਾਲ ਉਮਰ ਨਿਕਲ
ਗਈ ਅਤੇ ਕੁਝ ਵੀ ਨਾ ਪੜਿਆ ਤਾਂ ਪਿਛੋਂ ਪਛਤਾਉਣਾ
ਪਵੇਗਾ! ਏਹ ਚੇਤੇ ਰਖਣਾ॥

੧੩-ਉਗਾਹੀ ਦੇਣ ਵਾਲੀ
ਛੋਟੀ ਕੁੜੀ


ਇੰਗਲੈਂਡ ਵਿਚ ਕਈ ਵਰੇ ਹੋਏ ਇਕ ਛੋਟੀ ਜੇਹੀ
ਨੌ ਵਰ੍ਹੇ ਦੀ ਕੁੜੀ ਉਗਾਹੀ ਦੇਣ ਲਈ
ਕਚੈਹਰੀ ਵਿਚ ਸਦੀ ਗਈ ਸੀ। ਮੁਕਦਮਾਂ ਚੋਰੀ ਦਾ ਸੀ।