ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪੯



ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


ਅਤੇ ਉਹ ਚੋਰੀ ਉਸਦੇ ਘਰ ਵਿਚ ਉਸੇਦੇ ਸਾਮਣੇ ਹੋਈ
ਸੀ। ਇਸ ਲਈ ਉਸਦੀ ਉਗਾਹੀ ਜਰੂਰੀ ਸਮਝੀ ਗਈ।
ਚੋਰ ਵਲੋਂ ਜੇੜਾ ਵਕੀਲ ਕਚੈਹਰੀ ਵਿਚ ਆਯਾ ਸੀ ਉਸ
ਦਾ ਇਹ ਕਹਿਣਾ ਕਿ ਕੁੜੀ ਦੀ ਉਗਾਹੀ ਨਾ ਲਈ
ਜਾਵੇ ਕਿਉਂ ਜੋ ਉਸਦੀ ਉਗਾਹੀ ਨਾਲ ਉਸਦੇ ਧੜੇ
ਦਾ ਨੁਕਸਾਨ ਹੋਣ ਵਾਲਾ ਸੀ। ਕੁੜੀ ਨੂੰ ਉਗਾਹੀ ਵਾਸਤੇ
ਹਾਜਰ ਕਰਨ ਦੇ ਪਿਛੋਂ ਉਹ ਪੁਛਣ ਲਗਾ "ਕੁੜੀਏ ਤੂੰ
ਕਸਮ ਨੂੰ ਸਮਝਦੀ ਹੈ? ਉਹ ਬੋਲੀ "ਮਹਾਰਾਜ
ਆਪਦਾ ਪੁਛਨਾ ਮੇਰੀ ਸਮਝ ਵਿਚ ਨਹੀਂ ਆਯਾ" ਇਸ
ਤੋਂ ਵਕੀਲ ਨੇ ਜੱਜ ਸਾਹਿਬ ਨੂੰ ਕਿਹਾ ਮਹਾਰਾਜ, ਇਸ
ਕੁੜੀ ਨੂੰ ਜਰਾ ਵੀ ਮਲੂਮ ਨਹੀਂ ਕਿ ਸੌਹ ਕਿਸ ਨੂੰ ਆਖਦੇ
ਹਨ। ਇਸ ਲਈ ਹਰ ਕਿਸੇ ਕਾਰਣ ਦੇ ਨਾ ਹੁੰਦਿਆਂ
ਵੀ ਇਹ ਉਗਾਹੀ ਦੇਣ ਦੇ ਲਾਇਕ ਨਹੀਂ। ਇਸ ਲਈ
ਮੈਂ ਕਹਿੰਦਾ ਹਾਂ ਜੋ ਕਾਇਦੇ ਮੂਜਬ ਇਸਦੀ ਉਗਾਹੀ
ਲੈਣੀ ਨਹੀਂ ਬਣਦੀ।"
ਜੱਜ ਨੇ ਕਿਹਾ " ਜ਼ਰਾ ਠਹਿਰੋ ਮੈਂ ਉਸ ਕੋਲੋਂ ਕੁਝ
ਪੁਛਣਾ ਹੈ।" ਫਿਰ ਉਹ ਉਸ ਕੁੜੀ ਨੂੰ ਪੁਛਣ ਲਗਾ।
ਕੁੜੀਏ! ਤੂੰ ਕਦੇ ਸੌਂਹ ਖਾਧੀ ਹੈ? ਇਹ ਸੁਣਕੇ ਉਹ
ਜੋਰਾ ਘਬਰਾਉਂਦੀ ਦਿੱਸੀ ਅਤੇ ਆਖਣ ਲਗੀ "ਨਹੀਂ