ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੫੦

ਉਗਾਹੀ ਦੇਣ ਵਾਲੀ ਛੋਟੀ ਕੁੜੀ


ਮਹਾਰਾਜ!" ਜੱਜ ਨੇ ਕਿਹਾ ਤੂੰ ਘਾਬਰ ਨਾਂ। ਮੈਂ ਇਹ
ਪੁਛਦਾ ਹਾਂ ਕਿ ਅਜ ਤੋਂ ਪਹਿਲੇ ਤੂੰ ਕਦੇ ਕਚੈਹਰੀ ਵਿਚ
ਉਗਾਹੀ ਦੇਣ ਲਈ ਗਈ ਸੈਂ? ਉਸ ਨੇ ਕਿਹਾ ਨਹੀਂ।
ਫਿਰ ਉਹ ਧਰਮ ਪੁਸਤਕ ਹਥ ਵਿਚ ਦੇਕੇ ਪੁਛਣ ਲਗਾ।
"ਇਹ ਕੇੜਾ ਪੁਸਤਕ ਹੈ ਇਹ ਤੈਨੂੰ ਮਲੂਮ ਹੈ?॥
ਕੁੜੀ-ਹਾਂਜੀ ਇਹ ਧਰਮ ਪੁਸਤਕ ਹੈ।
ਜਜ-ਤੂੰ ਕਦੇ ਇਸ ਨੂੰ ਪੜਿਆ ਹੈ?
ਕੁੜੀ-ਹਾਜੀ ਇਹ ਰੋਜ ਪੜਦੀ ਹਾਂ।
ਜਜ-ਚੰਗਾ ਕੁੜੀਏ।ਧਰਮ ਪੁਸਤਕ ਕ ਹੈ ਇਹ
ਤਾਂ ਤੂੰ ਜਾਣਦੀ ਹੈ?
ਕੁੜੀ-ਹਾਂਜੀ ਇਹ ਪਰਮੇਸ਼ਰ ਦੀ ਬਾਣੀ ਹੈ।
ਇਸਦੇ ਪਿਛੋਂ ਜਜ ਨੇ ਉਸ ਕੁੜੀ ਨੂੰ ਉਸ ਪੁਸਤਕ
ਉੱਪਰ ਹਥ ਰਖਣ ਲਈ ਕਿਹਾ। ਕੁੜੀ ਨੇ ਕੰਬਦਿਆਂ੨
ਉਸਦੇ ਉੱਪਰ ਦੋਵੇਂ ਹਥ ਰਖੇ। ਪਿਛੋਂ ਉਹ ਪਾਸੋ
ਜਿਸਤਰਾਂ ਸੌਂਹ ਚੁਕਵਾਈ ਦੀ ਹੈ ਉਸੇਤਰਾਂ ਉਸ ਕੁੜੀ
ਪਾਸੋਂ ਚੁਕਵਾਈ। ਇਸਦੇ ਪਿਛੋਂ ਜਦ ਉਸ ਨੂੰ ਪੁਛਣ
ਲਗਾ "ਤੈਂ ਹੁਣ ਕਸਮ ਖਾਧੀ ਹੈ, ਇਸ ਲਈ ਹੁਣ
ਜੇਕਰ ਤੂੰ ਸੱਚ ਨਾਂ ਬੋਲੇਗੀ ਤਾਂ ਤੈਨੂੰ ਕੀ ਹੋਵੇਗਾ ਇਹ ਤੂੰ
ਜਾਣਦੀ ਹੈ?