ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੫੧



ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


ਕੁੜੀ-ਜੀ ਮਹਰਾਜ ਜੀ, ਮੈਨੂੰ ਜੇਲਖਾਨੇ ਕੈਦ
ਕਰੋਗੇ॥
ਜਜ-ਹੋਰ ਵੀ ਕੁਝ ਹੋਵੇਗਾ?
ਕੁੜੀ-ਜੀ ਹਾਂ, ਛੇਕੜ ਨੂੰ ਸੁਰਗਾਂ ਵਿਚ ਨਹੀਂ
ਜਾਂਵਾਂਗੀ।
ਜਜ-ਕਿਸਤਰਾਂ?
ਕੁੜੀ ਨੇ ਉਸ ਧਰਮ ਪੁਸਤਕ ਦੇ ਪਤ੍ਰੇ ਉਲਟਾਏ ਅਤੇ
ਅਗੇ ਲਿਖਿਆ ਹੁਕਮ ਪੜਿਆ " ਤੂੰ ਕਿਸੇ ਦੇ ਉਲਟ
ਝੂਠੀ ਉਗਾਹੀ ਨਾ ਦੇ" ਪਿਛੋਂ ਉਸ ਕੁੜੀ ਨੇ ਕਿਹਾ ਜੋ
ਮੈਨੂੰ ਧਰਮ ਪੁਸਤਕ ਪੜਨ ਤੋਂ ਪਹਿਲਾਂ ਹੀ ਇਹ ਗਲ
ਸਿਖਾਈ ਗਈ ਸੀ।
ਜਜ-ਤੈਨੂੰ ਇਸ ਮੁਕਦਮੇ ਵਿਚ ਉਗਾਹ ਦੇਣ
ਲਈ ਆਉਣਾ ਪਵੇਗਾ ਇਹ ਤੈਨੂੰ ਕਿਸਨੇ ਕਿਹਾ ਸੀ?
ਕੁੜੀ-ਮਹਾਰਾਜ! ਮੈਨੂੰ ਮਾਂ ਨੇ ਕਿਹਾ ਸੀ। ਉਸ
ਵੇਲੇ ਉਸ ਨੇ ਮੈਨੂੰ ਪਾਸ ਸਦ ਕੇ ਕਿਹਾ ਸੀ ਬਚੀਏ!
ਜੋ ਕੁਛ ਸਚ ਹੋਵੇ ਉਹੋ ਕੁਛ ਆਖੀ ਭਲਾ?" ਪਿਛੋਂ
ਇਥੇ ਆਉਣ ਤੋਂ ਪਹਿਲਾਂ ਮੇਰਾ ਮੱਥਾ ਚੁੰਮਿਆ ਅਤੇ
ਕਿਹਾ "ਧੀਏ! ਤੂੰ ਜੋ ਕੁਛ ਕਚੈਹਰੀ