ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇਨਤੀ


ਹੈ, ਅਤੇ ਇਸਦੇ ਉਸ ਲਾਭ ਨੂੰ ਜਿਸ ਤ੍ਰਤੀਬ ਨਾਲ ਇਹ
ਬਨਿਆ ਹੈ ਜਿਸ ਕਰਕੇ ਮਹੀਨਿਆਂ ਦੇ ਮੇਹਨਤ ਤੇ
ਸਿਰਖਪਾਈ ਹਟਕੇ ਦਿਨਾਂ ਵਿਚ ਸਮਝ ਪੈ ਜਾਂਦੀ ਹੈ,
ਵਿਚਾਰਕੇ ਮੇਰਾ ਹੌਸਲਾ ਵਧਾਯਾ ਹੈ, ਸੋ ਮੈਨੂੰ ਹੋਰ ਵੀ ਚਾਉ
ਹੋਯਾ ਜੋ ਇਸਦੇ ਅੱਗੇ ਵੀ ਕੁਝ ਲਿਖਾਂ।ਏਸਤੋਂ ਪਿੱਛੋਂ
ਪੰਜਾਬੀ ਦੀ ਪਹਿਲੀ ਪੋਥੀ ਛਪੀ ਸੀ, ਜਿਸਦੀ ਦੂਜੀ
ਲੜੀ ਏਹ ਹੈ। ਕੁਝ ਚਿਰ ਹੋਇਆ ਜੋ ਮੈਂ ਏਹ ਪੱਤਰੇ
ਕਈਕੁ ਅੰਗੇਜ਼ੀ ਕਿਤਾਬਾਂ ਦੇ ਆਸਰੇ ਸੰਚਯ ਕੀਤੇ ਸਨ,
ਪਰ ਸਮੇਂ ਦੇ ਹੇਰ ਫੇਰ ਦੇ ਸਬਬ ਅਜੇ ਤੋੜੀ ਛਪ ਨਾ
ਸਕੇ, ਸੋ ਹੁਨ ਜੇਹੇ ਬਨੇ ਛੇਤੀ ਵਿਚ ਆਪਦੀ ਭੇਟਾ ਹਨ।
ਏਹਦੇ ਵਿਚ ਜੋ ੨ ਭੁੱਲਾਂ ਸਨ ਸੋ ਕ੍ਰਿਪਾ ਕਰਕੇ ਦਾਸ ਨੂੰ
ਲਿਖਕੇ ਕ੍ਰਿਤਾਰਥ ਕਰਨਾ, ਜੋ ਧੰਨਵਾਦ ਸਹਿਤ
ਦੂਸਰੀ ਵਾਰੀ ਛਪਨ ਤੇ ਠੀਕ ਕੀਤੀਆਂ ਜਾਨਗੀਆਂ।
ਪਿਆਰੇ ਕ੍ਰਿਪਾਲੂ ਸੱਜਣਾਂ ਨੇ ਜੇ ਆਪਣੇ ਬਿਰਦੇ
ਨਾਲ ਇਸਦੀ ਪਾਲਾ ਸਾਂਭੀ ਰੱਖੀ ਤਾਂ ਇਸਦੇ ਦੂਜੇ
ਭੰਡਾਰੇ ਵੀ ਛੇਤੀ ਖੋਲ੍ਹੇ ਜਾਣਗੇ॥

ਖਾਲਸਾ ਏਜੰਸੀ ਆਪਦਾ ਸ਼ੁਭਚਿੰਤਕ ਪ੍ਰੇਮੀ
ਅਨਾਰਕਲੀ, ਲਾਹੌਰਅਮਰ ਸਿੰਘ
੮ਮਾਘ ਗੁਰੂ ਨਾਨਕ ਜੀ ੪੪੨