ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੫੨


ਉਗਾਹੀ ਦੇਣ ਵਾਲੀ ਛੋਟੀ ਕੁੜੀ


ਵਿਚ ਬੋਲੇਂਗੀ ਉਹ ਪਰਮੇਸ਼ਰ ਸੁਣ
ਲਵੇਗਾ"।

ਇਹ ਸੁਣ ਕੇ ਜਜ ਦੀਆਂ ਅਖਾਂ ਵਿਚੋਂ ਜਲ ਆ
ਗਿਆ। ਉਸਦਾ ਸੰਘ ਰੁਕ ਜਾਣ ਕਰਕੇ ਕੰਬਦੇ ਸੁਰ ਵਿਚ
ਉਸਨੇ ਕੁੜੀ ਕੋਲੋਂ ਪੁਛਿਆ "ਹਛਾ ਤੇਰੀ ਮਾਂ ਨੇ ਤੈਨੂੰ ਜੋ
ਕੁਛ ਕਿਹਾ ਸੀ ਉਹ ਤੈਨੂੰ ਸੱਚ ਮਲੂਮ ਹੁੰਦਾ ਹੈ?)
ਕੁੜੀ ਨੇ ਕਿਹਾ "ਜੀ ਹਾਂ" ਏਸ ਵਿਚ ਕੀ ਸ਼ਕ ਹੈ?"
ਜਜ ਨੇ ਕਿਹਾ "ਕੁੜੀਏ ਤੂੰ ਅਤੇ ਤੇਰੀ ਮਾਂ ਦੋਵੇਂ ਧੰਨ ਹੋ!
ਪਰਮੇਸ਼ਰ ਤੁਹਾਡਾ ਭਲਾ ਕਰੇ।
ਇਸਦੇ ਪਿਛੋਂ ਜਜ ਨੇ ਸਾਰਿਆਂ ਨੂੰ ਕਿਹਾ ਕਿ
ਇਹ ਕੜੀ ਸਬ ਤਰਾਂ ਉਗਾਹੀ ਦੇਣ ਦੇ ਲਾਇਕ ਹੈ। ਮੈਂ
ਬਹਤ ਤਾਂ ਕੀ ਕਹਾਂ ਬਲਕੇ ਜੇਕਰ ਮੈਂ ਅਜ ਆਪ ਬੇ
ਕਸੂਰ ਹੁੰਦਾ ਅਤੇ ਮੈਨੂੰ ਫਾਂਸੀ ਚੜਨ ਦਾ ਹੁਕਮਹੁੰਦਾ ਤਾਂ
ਇਸ ਕੁੜੀ ਵਰਗਾ ਉਗਾਹ ਮੈਨੂੰ ਮਿਲੇ ਅਜੇਹੀ ਮੈਂ
ਪਰਮੇਸ਼ਰਦੇ ਪਾਸ ਬੇਨਤੀ ਕੀਤੀ ਹੁੰਦੀ। ਹੱਛਾ ਵਕੀਲ ਜੀ
ਇਸਦਾ ਜਵਾਬ ਦਿਓ॥
ਪਿਛੋਂ ਕੁੜੀ ਨੇ ਉਗਾਹੀ ਦਿਤੀ ਅਤੇ ਜੋਕੁਛ ਸੱਚਾ ੨
ਹਾਲ ਸੀ ਉਹ ਸਾਰਾ ਉਸ ਕੁੜੀ ਨੇ ਦਸਦਿਤਾ। ਇਸ