ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੫੪

ਸੂਰਬੀਰ ਬਾਲਕ


ਪਵੇ, ਲੋਕਾਂ ਦੁਖ ਨਾਂ ਦੇਵੇ ਬਲਕੇ ਆਪ
ਸਹਾਰ ਲਵੇ ਅਜੇਹਾ
ਜੋ ਧੀਰਜਵਾਨ ਅਤੇ
ਵਡੇ ਉਚੇ ਮਨ ਵਾਲਾ ਆਦਮੀ ਹੈ ਉਸੇ ਨੂੰ ਸੂਰਬੀਰ
ਕਹਿਣਾ ਠੀਕ ਹੈ॥
ਸੰਸਾਰ ਵਿਚ ਕਈ ਤਰਾਂ ਦੇ ਅਨੁਭਵ ਕਰਕੇ ਜਿਨਾਂ
ਨੇ ਆਪਣੇ ਮਨ ਨੂੰ ਸਚ ਦੇ ਰਾਹ ਪਾਯਾ ਹੈ ਅਤੇ ਉਪਰ
ਲਿਖੀ ਪਦਵੀ ਤੇ ਪਹੁੰਚੇ ਹਨ ਅਜੇਹੇ ਪੁਰਖ ਬੰਦਨਾ ਜੋਗ
ਹਨ ਹੀ, ਪਰ ਉਨਾਂ ਨਾਲੋਂ ਜੇਕਰਾਂ ਛੋਟੀ ਉਮਰ ਦੇ
ਬਾਲਕਾਂ ਵਿਚ ਉਜੇਹੇ ਗੁਣ ਦਿੱਸਣ ਤਾਂ ਉਸਤੋਂ ਸਾਨੂੰ
ਬਹੁਤ ਅਨੰਦ ਹੋਕੇ ਅਜੇਹੇ ਬਾਲਕਾਂ ਦਾ ਆਦਰ
ਕਰਨਾਂ ਚਾਹੁੰਦਾ ਹੈ॥
ਯੂਰਪ ਵਿਚ ਇਕ ਜਗਾ ਲੜਾਈ ਹੋਈ ਉਸ
ਵੇਲੇ ਇਕ ਧੜੇ ਦੀ ਜਿੱਤ ਹੋਣ ਕਰਕੇ ਉਸ ਫੌਜ ਦਾ
ਕਪਤਾਨ ਆਪਨੇ ਆਦਮੀਆਂ ਨੂੰ ਸ਼ਰਾਬ ਪੀਣ ਲਈ ਦੇਣ
ਲਗਾ। ਉਨਾਂ ਆਦਮੀਆਂ ਦੇ ਨਾਲ ਇਕ ਵਾਜੇ ਵਾਲਾ
ਲੜਕਾ ਸੀ। ਸਾਰਿਆਂ ਦੇ ਨਾਲ ਉਸਨੂੰ ਵੀ ਥੋੜੀ ਜੇਹੀ
ਸ਼ਰਾਬ ਦੇਣ ਲਗਾ। ਪਰ ਉਸ ਲੜਕੇ ਨੇ ਕਿਹਾ ਜੋ