ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੫੬

ਸੂਰਬੀਰ ਬਾਲਕ


ਲੜਕੇ ਨੂੰ ਆਪਣੇ ਸਾਮਣੇ ਸੱਦ ਕੇ ਹਾਸੇ ਨਾਲ ਪੁਛਿਆ"
ਕਿਉਂ ਉਇ, ਤੂੰ ਸਾਡੀ ਹੁਕਮ ਅਦੂਲੀ ਕਰਦਾ ਹੈਂ?॥
ਲੜਕੇ ਨੇ ਨਿਮ੍ਰਤਾ ਨਾਲ ਕਿਹਾ "ਮਹਾਰਾਜ!
ਮੈਂ ਸਰਕਾਰੀ ਹੁਕਮ ਕਦੀ ਨਹੀਂ
ਤੋੜਿਆ ਅਤੇ ਅਗੇ ਨੂੰ ਵੀ ਕਦੀ ਨਹੀਂ
ਤੋੜਾਂਗਾ ਪਰ ਮੈਂ ਸ਼ਰਾਂਬ ਨਹੀਂ ਪੀਵਾਂਗਾ
ਕਿਉਂ ਕਿ ਉਸ ਨਾਲ ਮੇਰਾ ਸੁਭਾ
ਵਿਗੜ ਜਾਵੇਗਾ!
ਇਹ ਮੈਨੂੰ ਨਿਸਚਾ ਹੈ।"ਲੜਕੇ
ਦਾ ਇਹ ਕਹਿਣਾ ਸੁਣਕੇ ਅਫਸਰ ਅਚਰਜ ਹੋਯਾ
ਅਤੇ ਮਨ ਵਿਚ ਸੋਚਣ ਲਗਾ ਕਿ ਇਸ ਦਾ ਕਹਿਣਾਸੱਚ
ਹੈ ਕਿ ਉਪਰੋਂ ੨ ਪਖੰਡ ਕਰਦਾ ਹੈ। ਇਹ ਵੇਖਨ ਲਈ
ਉਸਨੇ ਵਡੇ ਗੁਸੇ ਦੀ ਸ਼ਕਲ ਵਿਚ ਹੋਕੇ ਕਿਹਾ "ਬਸ!
ਤੇਰਾ ਕਹਿਣਾ ਮੈਂ ਕੁਛ ਨਹੀਂ ਸੁਣਦਾ। ਇਹ ਪਿਆਲਾ
ਤੈਨੂੰ ਹੁਣੇ ਦਾ ਹੁਣੇ ਪੀ ਜਾਣਾ ਚਾਹੀਦਾ ਹੈ। ਫੌਜੀ ਹੁਕਮ
ਤੋੜਨ ਨਾਲ ਉਸੇ ਵੇਲੇ ਸਿਰ ਉਡਾਯਾ ਜਾਂਦਾ ਹੈ, ਇਹ
ਤੈਨੂੰ ਮਲੂਮ ਹੀ ਹੋਵੇਗਾ।"