ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੫੭



ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


ਅਫਸਰ ਦਾ ਇਹ ਗੁਸੇ ਦਾ ਭਰਿਆ ਹੋਯਾ ਕਹਿਨਾਂ
ਸੁਣਕੇ ਵੀ ਲੜਕੇ ਨੇ ਆਪਣਾ ਧੀਰਜ ਨਾਂ ਛਡਿਆ॥
ਉਸਨੇ ਨਿਮ੍ਰਤਾ ਨਾਲ ਪਰ ਖੋਲਕੇ ਦਲੇਰੀ ਨਾਲ ਕਹਿ
ਦਿਤਾ ਕਿ ਮਹਾਰਾਜ ਮੇਰੇ ਹਥੋਂ ਇਹ ਕੰਮ ਨਹੀਂ ਹੋਵੇ
ਗਾ। ਕਿਉਂਕਿ ਮੇਰੇ ਪਿਤਾ ਦੀ ਇਸ ਐਬ ਨਾਲ ਬਹੁਤ
ਹਾਨੀ ਹੋਈ ਹੈ ਅਤੇ ਛੇਕੜ ਇਸੇ ਨਾਲ ਹੀ ਉਸਦੀ ਮੌਤ
ਹੋਈ ਸੀ। ਇਸ ਲਈ ਮੈਂ ਆਪਣੀ ਮਾਂ ਦੇ ਸਾਮਨੇ ਇਹ
ਸੌਂਹ ਖਾਧੀ ਹੈ ਜੋ ਸ਼ਰਾਬ ਨੂੰ ਮੈਂ ਕਦੇ ਨਹੀਂ
ਛੋਹਾਂਗਾ, ਅਤੇ ਮੈਂ ਇਸ ਸੌਂਹ ਨੂੰ ਜੇਕਰ
ਮੇਰੇ ਪ੍ਰਾਣ ਵੀ ਚਲੇ ਜਾਣ ਤਾਂ ਵੀ ਨਹੀਂ
ਤੋੜਾਂਗਾ
ਇਸ ਵਿਚ ਜੇਕਰ ਆਪਦਾ ਹੁਕਮ ਟੁਟਦਾ
ਹੈ ਤਾਂ ਇਸਦਾ ਮੈਨੂੰ ਬਹੁਤ ਅਫ਼ਸੋਸ ਹੈ!"॥
ਉਸ ਲੜਕੇ ਦਾ ਇਹ ਨਿਸਚਾ ਵੇਖਕੇ ਓਹ
ਅਫ਼ਸਰ ਵਡਾ ਖੁਸ਼ ਹੋਯਾ ਤੇ ਉਸਨੂੰ ਫ਼ੌਰਨ ਚੰਗੇ ਤ੍ਰੱਕੀ
ਦੇ ਦਿੱਤੀ।
ਆਪਣੇ ਕੀਤੇ ਹੋਏ ਬਚਨ ਨੂੰ ਪੱਕੀ