ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੫੯



ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


ਅਤੇ ਉਞ ਵੀ ਬਹੁਤ ਦੁਬਲਾ ਹੋਯਾ ੨ ਸੀ, ਪਰ ਉਸਦੇ
ਚੇਹਰੇ ਤੇ ਡਰ ਯਾ ਦੀਨਤਾ ਦਾ ਕੋਈ ਨਿਸ਼ਾਨ ਨਜਰ
ਨਹੀਂ ਆਉਂਦਾ ਸੀ। ਕਪਤਾਨ ਨੇ ਉਸਨੂੰ ਪੁਛਿਆ "ਤੂੰ
ਇਥੇ ਕਿਸ ਤਰਾਂ ਆਯਾ ਹੈਂ?" ਮੁੰਡੇ ਨੇ ਜਵਾਬ ਦਿੱਤਾ
ਮੇਰੇ ਮਾਪੇ ਮਰ ਗਏ ਹਨ। ਮੇਰ ਪਹਿਲੇ ਘਰ ਦਾ
ਜੇੜਾ ਬਾਪ ਸੀ ਉਸਦੇ ਪਾਸ ਮੈਂ ਰਹਿੰਦਾ ਸੀ। ਪਰ ਉਸਨੇ
ਆਪਣੇ ਪਾਸੋਂ ਮੈਨੂੰ ਦੂਰ ਕਰਨ ਲਈ ਚੋਰੀ ੨ ਇੱਥੇ
ਬਿਠਾ ਦਿਤਾ ਅਤੇ ਕਿਹਾ ਕਿ "ਤੂੰ ਹੈਲੀਫੈਕਸ ਵਿਚ
ਆਪਣੀ ਮਾਸੀ ਦੇ ਪਾਸ ਚਲਿਆ ਜਾ। ਉਥੋਂ ਦਾ ਇਹ
ਪਤਾ ਉਸਨੇ ਮੈਨੂੰ ਦਿਤਾ ਹੈ। ਇਹ ਆਖਕੇ ਉਸਨੇ
ਕਾਗਜ ਵਿਖਾਯਾ ਜੋ ਬਹੁਤ ਮੈਲਾ ਸੀ, ਪਰ ਕਪਤਾਨ ਨੂੰ
ਇਸਦੀ ਰੱਲ ਤੇ ਨਿਸਚਾ ਨਾਂ ਆਯਾ। ਉਸਦੇ ਮਨ ਵਿਚ
ਸ਼ਕ ਹੋਯਾ ਕਿ ਇਹ ਕੰਮ ਆਪਣੇ ਖਲਾਸੀ ਲੋਕਾਂ ਦਾ
ਹੈ। ਉਨਾਂ ਵਿਚੋਂ ਕਿਸੇ ਨੇ ਚੋਰੀ੨ ਇਸਨੂੰ ਜਹਾਜ ਵਿਚ
ਬਿਠਾ ਲਿਆ ਹੈ, ਤੇ ਓਥੇ ਪੱਖਿਆਂ ਵਿਚ ਇਸਨੂੰ ਲੁਕਾ
ਰਖਿਆ ਸੀ ਅਤੇ ਇਸਨੂੰ ਖਾਣ ਪੀਣ ਲਈ ਵੀ ਪੁਚਾਂਦਾ
ਰਿਹਾ ਹੋਵੇਗਾ। ਇਸਦੇ ਸਿਵਾ ਇਹ ਅਜ ਦਿਨ ਤਕ
ਏਥੇ ਕਿਸਤਰਾਂ ਲੁਕਿਆ ਰਹਿੰਦਾ ਤੇ ਜੀਉਂਦਾ ਦਿੱਸਦਾ?