ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੬੦

ਸਚ ਬੋਲਣ ਦੇ ਲਾਭ


ਇਹ ਸੋਚਕੇ ਉਸਨੇ ਲੜਕੇ ਨੂੰ ਡਾਟ ਕੇ ਪੁਛਿਆ "ਕੇੜ੍ਹੇ
ਖਲਾਸੀ ਨੇ ਤੇਨੂੰ ਜਹਾਜ਼ ਵਿਚ ਬਠਾਯਾ ਹੈ, ਉਸਦਾ
ਨਾਮ ਦੱਸ? ਨਹੀਂ ਤਾਂ ਵੇਖ ਫੇਰ ਤੇਰਾ ਕੀ ਹਾਲ ਹੁੰਦਾ
ਹੈ"। ਉਸ ਲੜਕੇ ਨੇ ਸ਼ਾਂਤੀ ਨਾਲ ਜਵਾਬ ਦਿੱਤਾ ਕਿ
"ਜੋ ਕੁਛ ਸੱਚਾ ਹਲ ਸ ਉਹ ਆਪਨੂੰ ਮੈਂ ਸੁਣਾ ਦਿੱਤਾ
ਹੈ, ਇਸਦੇ ਬਿਨਾ ਮੈਂ ਹੋਰ ਨੂੰ ਕੁਛ ਨਹੀਂ ਕੇਹਣਾ" ਤਦ
ਕਪਤਾਨ ਨੇ ਇਕ ਰੱਸੀ ਮੰਗਵਾਈ, ਅਤੇ ਲੜਕੇ ਨੂੰ
ਕਿਹਾ "ਦੇਖ! ਮੈਂ ਤੇਨੂੰ ਪੰਦ੍ਰਾਂ ਮਿੰਟ ਹੋਰ ਦੇਂਦਾ ਹਾਂ, ਇਸ
ਲਈ ਠੀਕ ੨ ਸੋਚ ਵਿਚਾਰਕੇ ਜੋ ਕੁਛ ਸੱਚੀ ਗੱਲ ਹੋਵੇ
ਉਹ ਸੁਣਾ ਦੇ। ਨਹੀਂ ਤਾਂ ਤੇਨੂੰ ਇੱ ਸੇ ਰੱਸੀ ਨਾਲ
ਬੰਨ੍ਹ੍ਕੇ ਪੁੱਠਾ ਟੰਗ ਦੇਵਾਂਗਾ ਅਤੇ ਤੇਰੇ ਮਰਨ ਤੋੜੀ ਉਸੇ
ਤ੍ਰਾਂ ਪੁੱਠਾ ਹੀ ਲਟਕਦਾ ਟੰਗਿਆ ਰਖਿਆ ਜਾਵੇਗਾ"।
ਇਹ ਸੁਣਕੇ ਸਾਰੇ ਲੋਕ ਡਰ ਗਏ ਅਤੇ ਉਨਾਂਨੇ ਸਮਝਿਆ
ਕਿ ਸਚਮੁਚ ਕਪਤਾਨ ਇੱਸੇ ਤਾਂ ਹੀ ਕਰਨਾਂ ਚਾਹੁੰਦਾ ਹੈ।
ਇਸ ਲਈ ਚਿੰਤਾ ਭਰੀ ਕਣਖੀ ਨਾਲ ਸਾਰੇ ਉਸ ਲੜਕੇ
ਵੱਲ ਵੇਖਣ ਲੱਗੇ। ਪਰ ਉਹ ਲੜਕਾ ਜਰਾ ਵੀ ਨਾ
ਘਬਰਿਆ ਅਤੇ ਉਸੇ ਤਰਾਂ ਖੜਾ ਰਿਹਾ। ਜਦ ਦਸ ਮਿੰਟ
ਬੀਤ ਗਏ ਤਦ ਕਪਤਾਨ ਉਸ ਲੜਕੇ ਨੂੰ ਆਖਣ ਲੱਗਾ
"ਦੇਖ ਤੇਰਾ ਵਕਤ ਪੂਰਾ ਹੋਣ ਵਾਲਾ ਹੈ ਇਸ ਲਈ