ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੬੧



ਬਾਲਾ ਦੀ ਸੁਗਾਤ ਯਾਂ ਦੂਜੀ ਪੋਥੀ


ਸਚ ਸਚ ਦੱਸਦੇ। ਨਹੀਂ ਤਾਂ ਪਿਛੋਂ ਪਛੋਤਾਵੇਂਗਾ।
ਲੜਕੇ ਨੇ ਪਹਿਲੇ ਦੀ ਤਰਾਂ ਹੀ ਜਵਾਬ ਦਿੱਤਾ
"ਮੈਂ ਜੋ ਕੁਛ ਕਹਿਣਾ ਸੀ ਆਪਨੂੰ ਕਹਿ ਦਿੱਤਾ ਹੈ। ਜੋ
ਕੁਛ ਮੈਂ ਆਪਨੂੰ ਕਿਹਾ ਹੈ ਉਹ ਸੱਚ ਹੈ। ਜੇਕਰ ਮੇਰੇ
ਕਹਿਣ ਤੇ ਆਪਨੂੰ ਇਤਬਾਰ ਨਾਂ ਆਵੇ ਤਾਂ ਮੈਂ ਈਸ੍ਵਰ
ਪਾਸ ਅੰਤਲੀ ਪ੍ਰਾਰਥਨਾ ਪਾਪਾਂ ਭੁੱਲਾਂ ਦੇ ਬਖ਼ਸ਼ ਦੇਨ
ਲਈ ਝਟ ਪਟ ਕਰ ਲਵਾਂ?"॥
ਕਪਤਾਨ ਨੇ ਸਿਰ ਹਲਾਕੇ ਸਲਾਹ ਦਿੱਤੀ।
ਉਸ ਲੜਕੇ ਨੇ ਕਰਤਾਰ ਦਾਤਾਰ ਬਖਸ਼ਨ ਹਾਰ ਪਾਸ
ਛੇਕੜਲੀ ਪ੍ਰਾਰਥਨਾ ਕੀਤੀ ਅਤੇ ਖੜਾ ਰਿਹਾ। ਪਿਛੋਂ
ਉਸਨੇ ਕਿਹਾ ਮੈਂ ਤਯਾਰ ਹਾਂ? ਇਹ ਵੇਖਕੇ ਕਪਤਾਨ
ਦਾ ਹਿਰਦਾ ਦਯਾ ਨਾਲ ਭਰ ਗਿਆ ਅਤੇ ਉਸਨੇ ਲੜਕੇ
ਨੂੰ ਛਾਤੀ ਨਾਲ ਲਾਕੇ ਕਿਹਾ। "ਲੜਕੇ ਪਰਮੇਸ਼ਰ ਤੇਰਾ
ਭਲਾ ਕਰੇ! ਤੂੰ ਆਪਣੀ ਜਾਨ ਬਚਾਉਣ ਲਈ ਵੀ
ਝੂਠ ਨਹੀਂ ਬੋਲੇਗਾ ਇਹ ਮੈਨੂੰ ਨਿਸਚਾ ਹੋ ਗਿਆ ਹੈ।
ਤੇਰੇ ਬਾਪ ਨੇ ਤੈਨੂੰ ਛੱਡ ਦਿੱਤਾ ਹੈ ਪਰ ਅਜ ਤੋਂ ਉਸਦੀ
ਜਗਾਂ ਤੂੰ ਮੈਨੂੰ ਸਮਝ!"॥
ਕਪਤਾਨ ਨੇ ਆਪਨੇ ਕਹਿਣ ਨੂੰ ਸੱਚ ਕਵਿਖਾਯਾ
ਉਹ ਹੈਲੀਫੈਕਸ ਵਿਚ ਉਸਨੂੰ ਉਸਦੀ ਮਾਸੀ ਦੇ ਪਾਸ