ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੬੨



ਭਲੇ ਗੁਣਾਂ ਦੀ ਸਫ਼ਾਰਸ਼


ਲੈ ਗਿਆ ਅਤੇ ਉਸਦੇ ਪਾਸ ਉਸਨੂੰ ਛੱਡਕੇ ਉਸਦੇ ਖਾਣ
ਪੀਣ ਅਤੇ ਵਿਦਯਾ ਪੜਨ ਦਾ ਬੰਦੋਬਸਤ ਕਰ ਦਿਤਾ।
ਅਤੇ ਹਮੇਸ਼ਾ ਉਸਦੀ ਖਬਰਦਾਰੀ ਰਖਦਾ ਰਿਹਾ।
ਸਚ ਜਾਨ ਦੇ ਵਟੇ ਤੇ ਵੀ ਨ ਛਡੋ ਸਚ
ਦਾ ਲੜ ਸਭਨਾਂ ਤੋਂ ਬਲੀ ਹੈ!

੧੬-ਸਿਫਾਰਸ਼


ਕ ਮੈਨੇਜਰ ਨੇ ਆਪਣੇ ਦਫਤਰ ਵਿਚ
ਕੁਛ ਕਲਰਕ ਰਖਨੇ ਸਨ। ਉਸਦੇ
ਵਾਸਤੇ ਉਸਨੇ ਇਸ਼ਤਿਹਾਰ ਛਪਵਾਯਾ
ਜਿਸ ਲਈ ਪੰਜਾਹ ਉਮੀਦਵਾਰਾਂ
ਦੀਆਂ ਦਰਖਾਸਤਾਂ ਆ ਪਹੁੰਚੀਆਂ।
ਉਨਾਂ ਸਾਰਿਆਂ ਵਿਚੋਂ ਸਿਰਫ ਇਕ ਨੂੰ ਹੀ ਮੈਨੇਜਰ ਨੇ
ਰਖਿਆ ਅਤੇ ਬਾਕੀ ਸਾਰਿਆਂ ਨੂੰ ਰਾਹ ਦਸ ਦਿਤਾ॥
ਇਸ ਮੈਨੇਜਰ ਦੇ ਪਾਸ ਇਕ ਉਸਦਾ ਮਿੱਤ੍ਰ ਬੈਠਾ
ਸੀ। ਉਸਨੇ ਪੁਛਿਆ ਕਿਉਂ ਜੀ, ਇਸ ਆਦਮੀ ਨੂੰ