ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੬੩



ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


ਜੋ ਆਪ ਨੇ ਰਖਿਆ ਹੈ ਇਸਦੇ ਪਾਸ ਕੋਈ ਸਾਰਟੀ
ਫਿਕੇਟ ਤਾਂ ਹੈ ਨਹੀਂ ਫਿਰ ਇਸਦੇ ਆਪਨੇ ਕੇੜ੍ਹੇ ਗੁਣ
ਵੇਖੇ ਹਨ?"
ਮਾਲਕ ਨੇ ਜਵਾਬ ਦਿਤਾ "ਹੈਂ ਇਕ ਕੀ ਇਸਦੇ
ਪਾਸ ਮੈਂ ਦਸ ਸਾਰਟੀ ਫਿਕੇਟ ਵੇਖੇ ਹਨ ਸੁਣੋ"-
"ਉਹ ਦਫਤਰ ਵਿਚ ਜਦ ਆਯਾ ਤਦ ਉਸਨੇ
ਦਰਵਾਜਾ ਬੰਦ ਕੀਤਾ ਇਸ ਲਈ ਉਹ ਖਬਰ ਦਾਰ
ਮਲੂਮ ਹੋਯਾ।
ਇਹ ਬ੍ਰਿਧ ਮਹਾਤਮਾਂ (ਉਥੇ ਇਕ ਬੁਢਾ ਆਦਮੀ
ਬੈਠਾ ਸੀ) ਜਦ ਅਏ ਤਾਂ ਉਸਨੇ ਇਕ ਪਾਸੇ ਹੋਕੇ
ਇਨਾਂ ਨੂੰ ਬੈਠਣ ਦੀ ਜਗਾ ਦਿਤਾ। ਇਸਤੋਂ ਉਹ ਦਯਾਲੂ
ਅਤੇ ਵਿਚਾਰ ਵਾਨ ਹੈ ਇਹ ਮਲੂਮ ਹੋਯਾ!
"ਮੇਰੇ ਪ੍ਰਸ਼ਨਾਂਦੇ ਉਤੱਰ ਉਸਨੇ ਵਡੀ ਨਿਮ੍ਰਤਾ ਅਤੇ
ਸ਼ਾਂਤੀ ਨਾਲ ਦਿਤੇ ਇਸਤੋਂ ਉਹ ਹੁਸ਼ਿਆਰ ਅਤੇ ਨਿਮ੍ਰਤਾ
ਵਾਲਾ ਹੈ ਇਹ ਮਲੂਮ ਹੋਯਾ ਹੈ॥
ਮੈਂ ਇਕ ਕਿਤਾਬ ਜਾਣ ਬੁਝਕੇ ਔਣ ਜਾਣ
ਵਾਲੇ ਰਾਹ ਵਿਚ ਸੁਟ ਦਿਤੀ ਸੀ, ਉਸਨੂੰ ਕਈ ਉਮੈਦ
ਵਾਰਾਂ ਨੇ ਪੈਰ ਮਾਰੇ, ਕਈ ਉਸਨੂੰ ਲੰਘਕੇ ਚਲੇ ਗਏ ਪਰ
ਉਸਨੇ ਉਥੋਂ ਚੁਕਕੇ ਮੇਜ ਤੇ ਰਖ ਦਿਤੀ। ਇਸਤੋਂ ਉਸਦੀ