ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੬੫

ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


ਲਈ ਅਤੇ ਇਕ ਬ੍ਰਿਛ ਤੇ ਜਾ ਬੈਠਾ। ਇਹ ਵੇਖਕੇ
ਇਕ ਲੂੰਬੜੀ ਨੇ ਕਿਹਾ "ਵਾਹ ਭਈ ਵਾਹ! ਤੇਰੇ ਪੰਖ
ਕੇਹੇ ਸੋਹਣੇ ਹਨ ਜੋ ਭੌਰਿਆਂ ਨੂੰ ਵੀ ਮਾਤ ਕਰਦੇ ਹਨ!
ਤੇਰੀਆਂ ਅੱਖਾਂ ਕੇਹੀਆਂ ਚਮਕਦੀਆਂ ਹਨ ਜੋ ਹਰਨ
ਦੀਆਂ ਅੱਖਾਂ ਨੂੰ ਵੀ ਪਿਛੇ ਸੁਟਦੀਆਂ ਹਨ! ਅਤੇ ਤੇਰੀ
ਛਾਤੀ ਤਾਂ ਅਜੇਹੀ ਹੈ ਕਿ ਬੱਸ ਗਰੁੜ ਪੰਖੀ ਦੀ ਛਾਤੀ
ਨੂੰ ਵੀ ਮਾਤ ਕਰਦੀ ਹੈ! ਤੇਰੇ ਪੰਜਿਆ ਦਾ ਤਾ ਕਹਿਣਾ
ਹੀ ਕੀ ਹੈ? ਮਤਲਬ ਇਹ ਕਿ ਤੂੰ ਰੂਪ ਗੁਣ ਅਤੇ ਜ਼ੋਰ
ਵਿਚ ਸਭਨਾਂ ਪੰਖੀਆਂ ਨਾਲੋਂ ਬਹੁਤ ਵਧਕੇ ਹੈ! ਪਰ
ਭਈ ਸਿਰਫ਼ ਤੇਰੇ ਵਿਚ ਇਹੋ ਘਾਟਾ ਹੈ ਜੋ ਤੈਨੂੰ ਗਾਉਣਾ
ਨਹੀਂ ਆਉਂਦਾ।
ਕਊਆ ਰਾਮ ਜੀ ਲੂੰਬੜੀ ਦੀ ਉਪਮਾਂ ਸੁਣਕੇ
ਬਹੁਤ ਖੁਸ਼ ਹੋਏ। ਗਾਉਣ ਵਿਚ ਇਸਨੇ ਦੋਸ਼ ਕਢਿਆ
ਹੈ ਇਸ ਲਈ ਇਸਨੂੰ ਗਉਂ ਕੇ ਵੀ ਚਕ੍ਰਿਤ ਕਰ ਦੇਈਏ
ਉਸ ਵਿਚ ਪਿਛੇ ਕਿਉਂ ਰਹੀਏ? ਇਹ ਖਿਆਲ ਕਰਕੇ
ਉਨਾਂ ਨੇ ਮੁੰਹ ਖੋਲਿਆ। ਪਰ ਸੁਰ ਛੇੜਨ ਤੋਂ ਪਹਿਲਾਂ
ਹੀ ਜਲੇਬੀ ਚੁੰਜ ਵਿਚੋਂ ਨਿਕਲਕੇ ਹੇਠਾਂ ਡਿਗ ਪਈ।
ਲੂੰਬੜੀ ਨੇ ਉਹ ਝਟ ਚੁਕਕੇ ਖਾ ਲਈ ਅਤੇ ਹਸਦਿਆਂ ੨
ਕਿਹਾ "ਠੀਕ ਹੈ, ਮੈਂ ਇਸਦੀ, ਹੋਰ ਸਾਰੀਆਂ ਗੱਲਾਂ