ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੬੬


ਬੋਲਣ ਵੇਲੇ ਯਾਦ ਰਖਣ ਵਾਲੀਆਂ ਗੱਲਾਂ


ਵਿਚ ਉਪਮਾਂ ਕੀਤੀ ਪਰ ਅਕਲ ਥਾਬਤ ਤਾਂ ਨਹੀ
ਸੀ ਨ ਕੀਤੀ!"॥
ਬੁਲ ਖੋਲਣ ਤੋਂ ਪਹਿਲੇ ਵੇਖ ਲਵੋ
ਜੋ ਬੋਲਣ ਦਾ ਕਿੰਨਾਕੁ ਲਾਭ ਹੈ?

੧੮-ਬੋਲਣ ਵੇਲੇ ਯਾਦ ਰਖਣਾ


੧-ਜਿਸ ਗੱਲ ਨੂੰ ਤੂੰ ਚੰਗੀ ਤਰਾਂ ਝੂਠੀ ਜਾਣਦਾ
ਹੈ ਉਸਨੂੰ ਸੱਚ ਹੈ ਇਹ ਕਦੇ ਨਾਂ ਕਹੁ। ਝੂਠ ਬੋਲਣਾਂ
ਇਹ ਪਰਮੇਸ਼ਰ ਦਾ ਭਾਰੀ ਅਪਰਾਧ ਕਰਨਾ ਹੈ
ਉਸਨੇ ਸਚ ਬੋਲਣ ਵਾਸਤੇ ਸਾਨੂੰ ਜੀਭ ਦਿੱਤੀ ਹੈ, ਝੂਠ
ਬੋਲਣ ਵਾਸਤੇ ਨਹੀਂ ਦਿੱਤੀ।
੨-ਠੀਕ ਅਦਬ ਨਾਲ ਬੋਲਣਾਂ ਇਹ ਗੱਲ ਖਾਸ
ਕਰਕੇ ਆਪਣੇ ਨਾਲੋਂ ਵਡੇ ਯਾ ਜਿਨਾਂ ਨੂੰ ਤੂੰ ਚੰਗੀ ਤਰਾਂ
ਨਹੀਂ ਜਾਣਦਾ ਅਜੇਹੇ ਲੋਕਾਂ ਨਾਲ ਜਦ ਤੂੰ ਬੋਲੇਂ ਤਦ ਬਹੁਤ
ਧਿਆਨ ਵਿਚ ਰੱਖ। ਨਹੀਂ ਤਾਂ ਤੇਰੀ ਮੂਰਖਤਾ ਮਲੂਮ
ਹੋਵੇਗੀ, ਅਤੇ ਤੂੰ ਗਯਾਨ ਦੀਆਂ, ਅਨੁਭਵ ਦੀਆਂ, ਅਤੇ
ਚਤੁਰਾਈ ਦੀਆਂ ਗੱਲਾਂ ਸੁਣਨ ਦਾ ਸਮਾਂ ਗੁਵਾ ਦੇਵੇਂਗਾ।