ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੬੭

ਬਾਲਾਂ ਦੀ ਸੁਗਤ ਯਾਂ ਦੂਜੀ ਪੋਥੀ


੩-ਤੂੰ ਆਪਣਾ ਸਾਮਣਾਂ ਕਰਨ ਵਾਲਿਆਂ ਨਾਲ
ਬੋਲਣ ਵੇਲੇ ਬਿਨਾਂ ਕਾਰਣ ਕਲ ੨ ਨਾ ਕਰ ਅਤੇ
ਗੁੱਸਾ ਨਾ ਕਰ। ਅਜੇਹਾ ਤਮਾਸ਼ਾ ਵਿਖਾਉਂਣ ਨਾਲ
ਜੁਗਤੀ ਨਾਲ ਉਨਾਂ ਨੂੰ ਜਿਤਣਾ ਬਹੁਤ ਚੰਗਾ ਹੈ।
੪-ਕੋਈ ਤੇਰੇ ਨਾਲ ਗੱਲ ਕਰਦਾ ਹੋਵੇ ਤਾਂ
ਉਸਦੀ ਗੱਲ ਦੇ ਵਿਚਾਲੇ ਉਸਨੂੰ ਜਵਾਬ ਨਾਂ ਦੇ। ਉਸਦੀ
ਗੱਲ ਪਹਿਲ ਪੂਰੀ ਸੁਣ ਲੈ। ਇਸ ਤਰਾਂ ਉਸਦਾ ਸਾਰ
ਮਤਲਥ ਠੀਕ ੨ ਤਰੀ ਸਮਝ ਵਿਚ ਆ ਜਾਵੇਗ',ਅਤੇ
ਉਸਦੇ ਪਿਛੋਂ ਤੂੰ ਠੀਕ ੨ ਜਵਾਬ ਦੇ ਸਕੇਗਾ।
੫--ਬੋਲਣ ਤੋਂ ਪਹਿਲਾਂ ਵਿਚਾਰ ਕਰਦਾ ਜਾ!
ਪਰ ਜੇ ਬਹੁਤ ਵਡਿਆਈ ਦੀਆਂ ਗੱਲਾਂ ਹੋਣ ਤਾਂ ਉਨਾਂ
ਲਈ ਬਹੁਤ ਵਿਚਾਰ ਕਰਨ ਦੀ ਲੋੜ ਹੈ।
੬-ਅਭਿਮਾਨੀ, ਮੂਰਖ ਅਤੇ ਹਲਕੇ ਲੋਕਾਂ ਦੀ
ਸੰਗਤ ਵਿਚ ਜੇਕਰ ਤੂੰ ਹੋਵੇਂ ਤਦ ਉਨਾਂ ਦੀਆਂ ਭੁੱਲਾਂ
ਧਿਆਨ ਵਿਚ ਰਖਦਾ ਜਾ, ਅਤੇ ਉਜੇਹੀਆਂ ਭੁੱਲਾਂ
ਦੂਜਿਆਂ ਨਾਲ ਬੋਲਣ ਵੇਲੇ ਤੇਰੇ ਪਾਸੋਂ ਨਾ ਹੋਣ ਇਸ
ਗੱਲ ਦੀ ਖਬਰਦਾਰੀ ਰਖ॥
੭-ਜੋ ਤੇਰੇ ਸਾਮ੍ਹਣੇ ਹਾਂ ਜੀ ਹਾਂ ਜੀ ਕਰਦਾ ਹੋਵੇ
ਯਾ ਤੇਰੇ ਮੂੰਹ ਤੇ ਉਪਮਾ ਕਰਦਾ ਹੋਵੇ ਅਜੇਹੇ ਆਦਮੀ