ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
੬੮


ਬੋਲਣ ਵੇਲੇ ਯਾਦ ਰਖਣ ਵਾਲੀਆ ਗਲਾਂ


ਕੋਲੋਂ ਸਾਵਧਾਨ ਰਹੁ। ਕਿਉਂ ਜੋ ਅਜੇਹਾ ਕਰਨ ਵਾਲੇ
ਦਾ ਮਨ ਤੈਨੂੰ ਠੱਗਣ ਦਾ ਹੈ, ਇਹ ਆਪੇ ਹੀ ਤੈਨੂੰ
ਮਲੂਮ ਹੋ ਜਾਵੇਗਾ। ਦੇਖੋ ਕਾਂ ਦੇ ਮੂੰਹੋਂ ਜਲੇਬੀ ਖੋਹਣ
ਵਾਸਤੇ ਹੀ ਲੂੰਬੜੀ ਨੇ ਉਸਦੀ ਏਨੀ ਉਪਮਾ ਕੀਤੀ ਸੀ।
੮-ਆਪਣੇ ਮੂੰਹੋਂ ਆਪ ਮੀਆਂ ਮਿੱਠੂ ਨਾਂ ਬਣ
ਆਪਣੀ ਉਪਮਾਂ ਕੋਈ ਦੂਜਾ ਕਰੇ ਤਾਂ ਉਸ ਵਿਚ ਆਪਣਾ
ਕੋਈ ਨ ਕੋਈ ਘਾਟਾ ਮਲੂਮ ਹੁੰਦਾ ਹੈ। ਇਸਦੇ ਬਿਨ
ਖੁਸ਼ਾਮਦੀ ਲੋਕਾਂ ਨੂੰ ਸਿਆਣੇ ਲੋਕ ਚੰਗਾ ਨਹੀਂ ਸਮਝਦੇ।
੯-ਬੋਲਣ ਵੇਲੇ ਵਾਰੰਵਾਰ ਸੋਹਾਂ ਖਾਣੀਆਂ
ਛਾਤੀ, ਦਾੜੀਯਾ ਮੁੱਛਾਂ ਨੂੰ ਹਥ ਲਾ ਕੇ ਗੱਲਾਂ ਕਰਨੀਆਂ
ਚੰਗੀਆਂ ਨਹੀਂ॥
੧੦-ਕਿਸੇ ਵਿਚ ਸੁਭਾਵਿਕ ਘਾਟਾ ਮਲੂਮ ਹੋਣ
ਕਰਕੇ ਉਸਦੀ ਹਾਸੀ ਨਹੀਂ ਕਰਨੀ ਚਾਹੀਦੀ। ਕਿਉਂ ਜੋ
ਅਜੇਹੀਆਂ ਗੱਲਾਂ ਦੂਜੇ ਦੇ ਹਿਰਦੇ ਵਿਚ ਚੁਭ ਜਾਂਦੀਆਂ
ਹਨ, ਅਤੇ ਉਸਤੋਂ ਬੋਲਣ ਵਾਲੇ ਦਾ ਬਹੁਤ ਨੁਕਸਾਨ
ਹੁੰਦਾ ਹੈ।
੧੧-ਅਜੇਹਾ ਕਦੇ ਨਾਂ ਬੋਲ ਜਿਸ ਨਾਲ ਦੂਜੇ
ਦਾ ਮਨ ਦੁਖੇ। ਮਿੱਠੇ ਵਚਨਾਂ ਕਰਕੇ ਮਿਤ੍ਰਾਤਾ ਹੁੰਦੀ ਹੈ
ਅਤੇ ਕੌੜੇ ਵਚਨਾਂ ਨਾਲ ਵੈਰ ਉਗਮਦਾ ਹੈ। ਜਿਥੋ