ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੬੯



ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


ਤਕ ਬਣ ਸਕੇ ਉਥੋਂ ਤਕ ਸਾਰੀਆਂ ਗੱਲਾਂ ਵਿਚ ਆਪਣੇ
ਬਰਾਬਰ ਦੇ ਮਿਤ੍ਰ ਬਨਾਉਣੇ ਇਹ ਚਤੁਰਾਈ ਦਾ ਕੰਮ
ਹੈ। ਪਰ ਬਿਨਾਂ ਕਾਰਣ ਕਿਸੇ ਦੀ ਉਪਮਾਂ ਯਾਂ ਖੁਸ਼ਾਮਦ
ਨਹੀਂ ਕਰਨੀ। ਪਰ ਜੇ ਮਿੱਠੇ ਅਤੇ ਸੱਚ ਬੋਲਣ ਨਾਲ
ਕੰਮ ਬਣਦਾ ਹੋਵੇ ਤਾਂ ਉੱਕਣਾ ਨਹੀਂ ਚਾਹੀਦਾ, ਉਸੇ
ਤਰਾਂ ਬਿਨਾਂ ਮਤਲਬ ਬੋਲਕੇ ਲੋਕਾਂ ਨਾਲ ਵੈਰ ਕਰਨਾ
ਇਹ ਮੂਰਖਤਾ ਹੈ। ਕਿਸੇ ਦੇ ਦੋਸ਼ਾਂ ਨੂੰ ਦੱਸਕੇ ਉਸਦਾ
ਸੁਧਾਰ ਕਰਨਾ ਹੋਵੇ ਤਾਂ ਸੱਚੇ ਹਿਰਦੇ ਨਾਲ ਮਿੱਠੇ ਵਚਨ
ਬੋਲਣ ਵਾਲੇ ਦਾ ਮਤਲਬ ਇਕ ਪਾਸੇ ਰਹਿ ਜਾਂਦਾ ਹੈ
ਅਤੇ ਉਸਦੇ ਸੁਣਨ ਵਾਲੇ ਦੇ ਮਨ ਵਿਚ ਉਲਟਾ ਦੁਖ
ਪੈਦਾ ਹੋ ਜਾਂਦਾ ਹੈ। ਜਿਸ ਕਰਕੇ ਉਲਟਾ ਬਦਨਾਮੀ ਦਾ
ਬੋਝਾ ਬੋਲਣ ਵਾਲੇ ਦੇ ਸਿਰ ਪੈਂਦਾ ਹੈ ਸੋ ਬੜੀ ਸਾਵਧਾਨੀ
ਨਾਲ ਜੀਭ ਹਿੱਲਣ ਦੇਣੀ ਇਹਯਾਦ ਰਖਣਾ॥

ਅੱਗੇ ਲਈ ਵੇਖੋ "ਫੁੱਲਾਂ ਦੀ ਟੋਕਰੀ"॥

ਮੁੱਲ ਛੇ ਆਨੇ ਭਾਈ ਅਮਰਸਿੰਘ ਮੈਨੇਜਰ,
ਮੌਡਲ ਪ੍ਰੈਸ, ਅਨਾਰਕਲੀ ਲਾਹੌਰ ਤੋਂ ਮੰਗਾਓ।