ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥
ਬਾਲਾਂ ਦੀ ਸੁਗਾਤ
ਯਾਂ
ਪੰਜਾਬੀ ਦੀ ਦੂਜੀ ਪੋਥੀ
੧-ਸੱਚਾ ਧੀਰਜ

ਕਿਸੇ ਪੇਂਡੂ ਸਕੂਲ ਦੇ ਉਸਤਾਦ ਨੂੰ ਸਲੇਟ
ਦੇ ਉੱਤੇ ਪਿਨਸਿਲ ਘਸੀਟਕੇ ਮੁੰਡੇ
ਨੇ ਖਿਝਾਯਾ, ਇਸਤੋਂ ਉਸਤਾਦ ਨੂੰ
ਵਡਾ ਗੁੱਸਾ ਆਯਾ ਅਤੇ ਉਸਨੇ
ਸਾਰਿਆਂ ਮੁੰਡਿਆਂ ਨੂੰ ਦੂਜੀ ਵਾਰ
ਅਜੇਹਾ ਨਾ ਕਰਨ ਦੀ ਆਗਿਆ ਦਿਤੀ। ਦੂਜੇ ਦਿਨ
ਉਸ ਡਰਦੇ ਮਾਰੇ ਸਾਰੇ ਮੁੰਡੇ ਚੁਪ ਚਾਪ ਪੜ੍ਹਦੇ ਰਹੇ।
ਏਨੇ ਵਿਚ ਇਕਦਮ ਜੋਰ ਨਾਲ ਸਲੇਟ ਉਪਰ ਪਿਨ-
ਸਿਲ ਘਸੀਟਣ ਦੀ ਅਵਾਜ ਆਈ ਜਿਸਤੋਂ ਸਾਰੇ ਮੁੰਡੇ