ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੭੩



ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


ਮਾਨੋ ਵਿਕੁੰਠ ਦੁਨੀਆਂ ਪਰ ਆ ਲਿਆ ਉਤਾਰਾ!
ਘਰ ਵਾਣ ਹਾਟ ਘਾਟੀ, ਮੰਗਲ ਹੀ ਛਾ ਰਿਹਾ ਹੈ
ਅਰ ਦੇਸ਼ਵਾਸੀਆਂ ਨੇ ਦੁਖ ਦਰਦ ਹੈ ਵਿਸਾਰਾ!
ਪਰਣਾਮ ਕਰ ਰਿਹਾ ਹੈ ਸਿਰ ਡੇਗਕੇ ਹਿਮੰਚਲ!
ਬ੍ਰਿਛਾਂ ਦੇ ਹਥ ਜੋੜਨ ਹਿਤ ਦੇ ਰਿਹਾ ਹੁਲਾਰਾ!
ਆਕਾਸ਼ ਵਿਚ ਪ੍ਰਭਾ ਨੇ, ਸੁੰਦਰ ਸਮਾਂ ਬਨਾਯਾ
ਪ੍ਰਿਥਵੀ ਨੇ ਫੁਲ ਫਲਕੇ, ਧਰਿਆ ਹੈ ਰੂਪ ਨਜ਼ਾਰਾ!
ਦਰਸ਼ਨ ਦੀ ਲੋਚ ਭਰੀਆਂ, ਕਲੀਆਂ ਚਟ ਚਟਕ ਕੇ
ਗੁਲਜ਼ਾਰ ਹੈ ਥਨਾਯਾ, ਹਿੰਦਸਤਾਨ ਸਾਰਾ!
ਕਯਾ ਜਗ ਮਗਾ ਰਹੀ ਹੈ, ਕੜਾ ਗੜ ਗੜਾ ਰਹੀ ਹੈ
ਲਹਿਰਾਂ ਦੇ ਵਿਚ ਆਈ, ਜਮਨਾ ਨਦੀ ਦੀ ਧਾਰਾ!
ਦਿੱਲੀ ਸੁਭਾਗ ਨਗਰੀ ਅਜ ਆਪ ਵਿਚ ਬਣੀ ਹੈ,
ਦਸਦਾ ਹੈ ਉੱਚ ਪਦਵੀ ਨੂੰ ਕੁਤਬ ਦਾ ਮੁਨਾਰਾ!
ਭਾਰਤ ਦੇ ਭਾਗ ਕੈਸੇ ਅਜ ਜਗਮਗਾ ਰਹੇ ਹਨ।
"ਮਹਾਰਾਜ ਜਾਰਜ ਪੰਚਮ" ਅਜ ਚਰਨ ਪਾ ਰਹੇ ਹਨ।
ਆਣਾ ਤੇਰਾ ਮੁਬਾਰਕ ਅਜ ਦਿਨ ਦੇ ਆਨ ਵਾਲੇ
ਸੰਸਾਰ ਪਰ 'ਸੁਜਸ ਦੀ ਗੰਧੀ' ਪਿੰਡਾ ਵਾਲੇ!
ਮਹਾਰਾਣਿ ਮਲਕਾ ਮੇਰੀ ਯੁਤ ਦੇਖ ਸ੍ਵਛ ਦਰਸ਼ਨ
ਕ੍ਰਿੱਤ ਕ੍ਰਿੱਤ ਹੋ ਗਏ ਹਨ, ਹਿੰਦੋਸਤਾਨ ਵਾਲੇ!