ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੭੪

ਸਾਡੇ ਸ਼ਹਿਨਸ਼ਾਹ ਨੂੰ ਵਧਾਈ ਪਤ੍ਰ


ਚਰਨਾਂ ਦੀ ਬਰਕਤਾਂ ਨੇ ਧਨ ਧਾਮ ਭਰ ਦਏ ਹਨ
ਹਨ ਮਿਲ ਗਏ ਪਦਾਰਥ, ਸਾਰੇ ਜਹਾਨ ਵਾਲੇ!
ਸਾਗਰ ਨੂੰ ਚੀਰ ਆਏ "ਭਾਰਤ ਦੇ ਪ੍ਰੇਮ ਖਿਚੇ"
ਲੂੰ ਲੂੰ ਤੋਂ ਧੰਨਯਵਾਦੀ, ਹਨ ਇਸ ਸਥਾਨ ਵਾਲੇ!
ਜੋ ਆਪ ਦੀ ਕ੍ਰਿਪਾ ਨੇ ਭਾਰਤ ਨੂੰ ਸੁਖ ਦਿਖਾਏ
ਵਰਣਨ ਕਿਵੇਂ ਕਰਨਗੇ ਨਿਰਬਲ ਜ਼ਬਾਨ ਵਾਲੇ!
ਇਹ ਆਪ ਦੀ ਹੀ ਮਹਿਮਾ ਅਰ ਆਪਦੀ ਕ੍ਰਿਪਾ ਹੈ।
'ਸੁਖ ਸੰਪਦਾ' ਜੋ ਭੋਗਨ ਭਾਰਤ ਮਹਾਨ ਵਾਲੇ!
'ਏਹ ਚੈਨ' 'ਏਹ ਨਜ਼ਾਰੇ' 'ਏਹ ਵਿਚਰਨਾ ਸੁਤੰਤਰ'
'ਹੈ ਦਾਤ ਅਪਦੀ ਹੀ ਹੋ! ਉੱਚੀ ਸ਼ਾਨ ਵਾਲੇ!
ਕਿਰ ਤੱਗਯ ਹੋ ਰਹੇ ਹਨ 'ਉਪਕਾਰ ਆਪ ਦੇ ਥੀ"
ਕਰ ਕਰ ਕੇ ਦੀਪ ਮਾਲਾ ਘਰ ਘਰ ਜਾਨ ਵਾਲੇ!
ਪਾਰਸ ਦੇ ਰੁਪ ਬਾਰੇ ਹੀ ਰ ਜ ਦੀ ਕ੍ਰਿਪਾ ਹੈ,
ਭਾਰਤ ਵਰਸ਼ ਦਾ "ਲੋਹਾ" ਅਜ "ਸ੍ਵਰਣ" ਹੋ ਰਿਹਾ ਹੈ!
ਜਿਸ ਦਿਨ ਤੋਂ ਵਾਗ ਇਸਦੀ ਵਿਕਟੋਰੀਆ ਫੜੀ ਹੈ!
ਪਲਟਾ ਖਿਜ਼ਾਂ ਨੂੰ ਦੇਕੇ ਰਿਤੁਰਾਜ ਫਿਰ ਗਈ ਹੈ!
ਇਕ ਵਕਤ ਸੀ ਕਿ ਭਾਰਤ ਇਕ ਪਾੜ੍ਹਿਆਂ ਦਾ ਬਨਸੀ
ਅਜ ਉਹ 'ਉਜਾੜ' ਧਰਤੀ 'ਸੋਨਾ ਉਗਲ ਰਹੀ' ਹੈ!
ਵਿਦਯਾ ਦੇ ਚਮਤਕਾਰੇ ਪਸ਼ੂਆਂ ਤੋਂ 'ਦੇਵ' ਕੀਤੇ