ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੭੫

ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


ਸਭ ਧਰਮ’ 'ਕਰਮ'ਸੁਝੇ,ਅਰ 'ਅੱਖ ਭੀ' ਖੁਲੀ ਹੈ!
ਦਸ ਕਸ ਚਲ ਕੇ ਜਾਨਾ ਇਕ ਮੌਤ ਜਾਪਦਾ ਸੀ
ਅਜ ਰੇਲ ਦੇ ਸਾਰੇ ਫਿਰ ਫਿਰ ਦਿਖਾਲਦੀ ਹੈ!
ਏਹ ਤਾਰ ਦੀ ਕਰਾਮਤ ‘ਸੁਪਨੇ ਦੇ ਵਿਚ ਨਹੀਂ ਸੀ'
ਲੱਖਾਂ ਕੋਹਾਂ ਤੋਂ ਘਰ ਘਰ ਜੋ ਸੁਧ ਪੁਚਾਉਂਦੀ ਹੈ।
'ਸੁਖ ਡਾਕਖਾਨਿਆਂ ਦਾ ਵਰਨਨਨ ਜਾਇ ਕੀਤਾ
'ਵਯੋਪਾਰ' ਅਰ 'ਤਜਾਰਤ' ਸਭ ਇਸਤੇ ਹੋ ਰਹੀ ਹੈ!
'ਸਭ ਬਰਕਤਾਂ ਸਿਰੋਮਣਿ 'ਸ੍ਵੈਤੰਤ੍ਰਤਾ ਪ੍ਰਜਾ ਦੀ
ਆਹਾ! ਕਿਹੀ ਮਨੋਹਰ ਕੈਸੀ ਸੁਖਾਂ ਭਰੀ ਹੈ!
'ਕਨੂੰਨ ਦੇ ਸਹਾਰੇ ਸਭ ਚੈਨ ਕਰ ਰਹੇ ਹਨ'
ਘਰ ਘਰ ਹੈ ਬਦਸ਼ਾਹੀ ਅਰ 'ਸਭ ਕੋਈ ਸੁਖੀ ਹੈ!
ਇਹ "ਚਾਨਣੇ ਦਾ ਜੀਵਨ" "ਵਿਦਯਾ" ਤੇ "ਚੈਨ ਸਾਰੇ"
"ਸਭ ਅਪਦੀ ਸੁਭਾਗੀ" ਛਾਯਾ ਦੇ ਹਨ ਨਜ਼ਾਰੇ"!
ਸ੍ਵਾਮੀ! ਤੇਰੀ ਕ੍ਰਿਪਾ ਥੀ, ਜੋ ਚੈਨ ਛਾ ਰਹੇ ਹਨ'
ਭਾਰਤ ਦੀ ਸੰਤਤੀ ਵਿਚ, ਇਕ ਜਿੰਦ ਪਾਰਹੇ ਹਨ!
ਬਾਰਾਂ ਤੇ ਬੰਜਰਾਂ ਨੂੰ 'ਸੋਨੇ ਦੀ ਖਾਣ' ਕੀਤਾ!
'ਨਹਿਰਾਂ ਤੇ ਰਾਜਵਾਹੇ' 'ਕਯਾ ਰੰਗ ਲਾਰਹੇ ਹਨ!
ਸੜਕਾਂ ਦੇ ਮੁੱਖ, ਪ੍ਰਜਾ ਦੇ ਸਭ ਦੁੱਖ ਦੂਰ ਕੀਤੇ
ਸਭ ਅਪਨੇ ਅਪਨੇ ਰਾਹੀਂ ਨਿਸਚਿੰਤ ਜਾਰਹੇ ਹਨ!