ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੭੭



ਬਾਲਾਂ ਦੀ ਸੁਗਾਤ ਯਾਂ ਦੂਜੀ ਪੋਥੀ


ਸੂਰਜ ਸਮਾਨ ਚਮਕੇ 'ਪਰਤਾਪ ਸ਼ਾਨ ਤੇਰਾ'!
ਚਹੁ ਕੁੰਟ ਵਿਚ ਗੂੰਜੇ ਤੇਰੇ ਪ੍ਰਭਾ ਦਾ ਧੌਂਸਾ?
ਮਾਣੇ ਸੁਖੈਨ ਸਾਯਾ ਸਾਰਾ ਜਹਾਨ ਤੇਰਾ!
'ਸ੍ਰੀ ਮਾਤ ਮਲਕਾ ਮੇਰੀ ਦੀ ਸ੍ਵਛ ਸੁਖਦ ਸੰਗਤ
ਸਦ ਅੰਗ ਸੰਗ ਵਿਚਰੇ ਸੁਖਦਾ ਸਮਾਨ ਤੇਰਾ!
ਭਾਰਤ ਦੇ ਵਾਂਗ ਸਾਰਾ ਸੰਸਾਰ ਦੇ ਅਸੀਸਾਂ
ਹੁੰਦਾ ਰਹੇ ਕ੍ਰਿਤਾਰਥ ਲੈ ਲੈ ਕੇ ਦਾਨ ਤੇਰਾ!
ਆਕਾਸ਼ ਸਿਰ ਤੇ ਚਵੇ ਸ਼ੋਭਾ ਤੇਰ ਦਾ ਝੰਡਾ
ਪਰਬਤ ਦੇ ਵਤ ਸਥਿੱਰ ਹੋ ਇਹ ਮਾਨਤਾਨ ਤੇਰਾ!
ਮਹਿਮਾ ਤੇ ਤੀ ਅਮਰ ਹੋ ਇਹ 'ਸਿੰਘ' ਦੀ ਦੁਆ ਹੈ॥
ਨੌਮੇ ਗੁਰੂ ਦੇ ਬਚਨਾਂ ਜਿਸਨੂੰ ਏ ਸੁਖ ਮਿਲਾ ਹੈ!

ਵਾਹਿਗੁਰੂਜੀ ਕਾ ਖਾਲਸਾ ।।ਇਤੀ।। ਸ੍ਰੀ ਵਾਹਿਗੁਰੂ ਜੀ ਕੀ ਫ਼ਤਹ।



ਏਸ ਮਨੋਹਰ ਕਵਿਤਾ ਦਾ ਖੂਬਸੂਰਤ ਕਿਤਾ ਤੇ
ਨਾਲ ਅੰਗ੍ਰੇਜ਼ੀ ਉਲਥਾ ਕਵਿਤਾ ਵਿਚਹੀ ਹਰੇਕਨੂੰ ਸੁਗਾਤ
ਵਜੋਂ ਘਰ ਵਿਚ ਰਖਣਾ ਜੋਗ ਹੈ॥