ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਤਮਾ ਤੇ ਦਿਮਾਗ ਦੀ ਤ੍ਰੱਕੀ ਦਾ ਸਾਧਨ
ਤੇ ਸੁਖ ਸੰਪਤੀ ਦੇ ਭੰਡਾਰੇ ਦਾ
ਸ਼ਾਹੀ ਰਸਤਾ॥

ਪੰਥ ਤੇ ਦੇਸ਼ ਦੀ ਤਰੱਕੀ ਦਾ ਸ਼ਾਹੀ ਰਸਤਾ ਤੇ
ਰਸਾਤਲ ਦੇ ਅੰਧਕਾਰ ਵਿਚੋਂ ਕਢ ਕੇ ਸੁਖ ਸੰਪਤੀ ਤੇ
ਪੁਚਾਨ ਵਾਲਾ ਸੂਰਜ। "ਵਿਦਯਾ" ਹੈ, ਅਜੇਹੇ ਹਛੇ ੨
ਪੁਸਤਕ ਸ੍ਰਿਫ ਭਾਈ ਅਮਰ ਸਿੰਘ, ਮੈਨੇਜਰ ਮੌਡਲ ਪੈਸ,
ਅਨਾਰਕਲੀ ਲਾਹੌਰ ਨੇ ਹੀ ਅਜੇ ਤਕ ਛਾਪੇ ਹਨ ਤੇ
ਸਰਕਾਰ ਨੇ ਵੀ ਦੋ ਵੇਰੀ ਅਵਲ ਦਰਜੇ ਦਾ ਮਾਨ ੭੦੦)
ਰੋਕ ਇਨਾਮ ਤੇ ਸਨਦਾਂ ਬਖਸ਼ੀਆਂ ਹਨ, ਅਜੇਹਾ ਯੋਗ
ਮਾਨ ਅਜੇ ਤਕ ਕਿਸੇ ਨੇ ਨਹੀਂ ਪਾਯਾ। ਸੋ ਪੱਕਾ ਸਬੂਤ
ਹੈ ਕਿ ਓਹ ਪੁਸਤਕਾਂ ਜਿਨਾਂ ਤੇ ਭਾਈ ਅਮਰ ਸਿੰਘ
ਮੈਨੇਜਰ ਖਾਲਸਾ ਏਜੰਸੀ ਲਾਹੌਰ ਦਾ ਨਾਓ ਹੈ, ਨਿਸਚੈ
ਕੁਰੀਤੀ ਪ੍ਰਹਾਰ, ਪੰਜਾਬੀ ਪ੍ਰਚਾਰ ਤੇ ਦੇਸ਼ ਦੇ ਸੁਧਾਰ ਦਾ
ਅਸਲੀ ਵਸੀਲਾ ਹਨ! ਆਓ ਤੁਸੀ ਵੀ ਅਜੇਹੇ ਹਛੇ ੨
ਉਤਮ ਪੁਸਤਕ ਹੀ ਪੜਿਆ ਕਰੋ ਤੇ ਸਾਡਾ ਹੌਸਲਾ ਵਧਾਓ।
ਜੋ ਹੋਰ ਵੀ ਹਛੇ ੨ ਪੁਸਤਕ ਸਾਡੀ ਬੋਲੀ ਵਿਚ ਪ੍ਰਕਾਸ਼ਿਤ
ਹੁੰਦੇ ਚਲਨ ਜਿਸ ਤੋਂ ਆਪਦੇ ਲੜਕੇ ਬਾਲੇ; ਧੀਆਂ,
ਨੂੰਹਾਂ, ਭੈਣਾਂ ਆਦਿਕ ਪਹਿਲੇ ਬਾਲੀ ਅਵਸਥਾ ਵਿਚ ਹੀ
ਸੁਖ ਸੰਪਤੀ ਦਾ ਸ਼ਾਹੀ ਰਸਤਾ ਜਾਨ ਲੈਨ!