ਪੰਨਾ:ਗੁਰਮੁਖੀ ਦੀ ਦੂਜੀ ਪੋਥੀ - ਬਾਲਾਂ ਦੀ ਸੁਗਾਤ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੧

ਸੱਚਾ ਧੀਰਜ


ਕੱਢਣ ਲਈ ਦਿੱਤੇ ਸਨ, ਓਨ੍ਹਾਂ ਵਿਚੋਂ ਇਕ ਕੱਢਕੇ
ਅਤੇ ਦੂਜਾ ਅੱਧਾ ਕੱਢਿਆ ਸੀ ਕਿ ਉਸ ਵਿਚ ਭੁੱਲ
ਹੋਗਈ। ਉਸਨੂੰ ਪਿਨਸਿਲ ਨਾਲ ਮੇਟਨ ਲੱਗਾ। ਤਾਂ
ਸਲੇਟ ਤੇ ਜੋਰ ਦੀ ਅਵਾਜ ਹੋਈ। ਇਸ ਤਰਾਂ ਇਹ
ਗੱਲ ਮੇਰੇ ਹੱਥੋਂ ਹੋਗਈ, ਉਸਦੇ ਬਦਲੇ ਮੈਨੂੰ ਵਡੀ ਸ਼ਰਮ
ਆਉਂਦੀ ਹੈ, ਪਰ ਮੇਰੇ ਬਦਲੇ ਚਰਨੇ ਨੂੰ ਸਜਾ ਨਾ ਦੇਵੋ,
ਮੈਂ ਆਪਣੀ ਸਜ ਭੋਗਣ ਲਈ ਹਾਜਰ ਹਾਂ॥
ਇਹ ਆਖਕੇ ਓਹ ਮੁੰਡਾ ਉਸਤਾਦ ਦੇ ਸਾਮ੍ਹਣੇ
ਹੋਯਾ ਅਤੇ ਉਸਨੇ ਸੋਟੀਆਂ ਖਾਣ ਲਈ ਆਪਣਾ ਹੱਥ
ਅੱਗੇ ਵਧਾਯਾ। ਉਸਤਾਦ ਨੇ ਉਸਦਾ ਹੱਥ ਫੜਕੇ ਵਡੇ
ਪ੍ਰੇਮ ਨਾਲ ਕਿਹਾ "ਕਾਕਾ! ਤੂੰ ਜੋ ਕੁਛ ਕਿਹਾ ਹੈ ਉਸਦੀ
ਸਚਾਈ ਵਿਚ ਮੈਨੂੰ ਜ਼ਰਾ ਜਿੰਨਾ ਵੀ ਸ਼ੱਕ ਨਹੀਂ। ਤੈਂ
ਜਾਣ ਬੁਝਕੇ ਸਲੇਟ ਤੇ ਪਿਨਸਿਲ ਨਹੀਂ ਘਸੀਟੀ।
ਇਸਲਈ ਤੈਨੂੰ ਸਜਾ ਦੇਣ ਦਾ ਕੋਈ ਮਤਲਬ ਨਹੀਂ।
ਮੈਂ ਤੇਰੇ ਧੀਰਜ ਅਤੇ ਸਚਾਈ ਆਦਿਕ ਗੁਣਾਂ ਦੇ ਬਦਲੇ
ਸ਼ਾਬਾਸੀ ਦੇਂਦਾ ਹਾਂ। ਇਹ ਆਖਕੇ ਉਸਤਾਦਨੇ ਉਸ ਮੁੰਡੇ
ਦੀ ਪਿੱਠ ਤੇ ਹੱਥ ਫੇਰਿਆ ਅਤੇ ਉਸਨੂੰ ਅਪਣੀ ਜਗਾ
ਬੈਠਣ ਲਈ ਕਿਹਾ।
ਮੁੰਡੇ ਨੂੰ ਉਸਤਾਦਨੇ ਸ਼ਾਬਾਸ਼ੀ ਦਿੱਤੀ ਅਤੇ ਉਸਦਾ