ਪੰਨਾ:ਗ੍ਰਹਿਸਤ ਦੀ ਬੇੜੀ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿੰਦੀਆਂ ਸਨ ਵਿਆਹ ਤੋਂ ਬਾਦ ਓਹ ਤਕੜੀਆਂ ਤੇ ਤੰਦਰੁਸਤ ਹੋ ਗਈਆਂ, ਪਰ ਆਮ ਤੌਰ ਤੇ ਬਹੁਤੇ ਆਦਮੀ ਵਿਆਹ ਤੋਂ ਬਾਦ ਕਰੂਪ ਤੇ ਕੋਝੇ ਅਰ ਕਮਜ਼ੋਰ ਹੁੰਦੇ ਜਾਂਦੇ ਹਨ, ਜਿਸਦਾ ਕਾਰਨ ਬਹੁ ਭੋਗ ਤੋਂ ਬਿਨਾਂ ਹੋਰ ਕੁਝ ਨਹੀਂ।

ਬਹੁ ਭੋਗ ਦਾ ਅਸਰ ਇਸਤ੍ਰੀ ਨਾਲੋਂ ਵਧੀਕ ਮਰਦ ਉੱਤੇ ਪੈਂਦਾ ਹੈ, ਇਸ ਨਾਲ ਸਰੀਰਕ ਅੰਗ ਸਿਥਲ ਤੇ ਕਮਜ਼ੋਰ ਅਰ ਦਿਮਾਗੀ ਅੰਗ ਨਕਾਰੇ ਹੋ ਜਾਂਦੇ ਹਨ ਅਤੇ ਆਦਮੀ ਕੰਮ ਕਰ ਜੋਗਾ ਨਹੀਂ ਰਹਿੰਦਾ ਤੇ ਹੌਲੀ ਹੌਲੀ ਸੜੀਅਲ ਸੁਭਾ, ਤੇਜ਼ ਤੇ ਏਕਾਂਤ ਪਸੰਦ ਅਰ ਨਿਕੰਮਾ ਹੋ ਜਾਂਦਾ ਹੈ, ਅਜੇਹਾ ਪਤੀ ਨਾ ਕੇਵਲ ਆਪਣਾ ਜੀਵਨ ਹੀ ਖਰਾਬ ਕਰਦਾ ਹੈ ਸਗੋਂ ਆਪਣੀ ਤੀਵੀਂ ਨੂੰ ਵੀ ਕਰੂਪ ਸੜੀਅਲ ਤੇ ਆਪਣੇ ਸਾਰੇ ਪ੍ਰਵਾਰ ਨੂੰ ਰੋਗੀ ਤੇ ਦੁਖੀ ਬਣਾ ਦੇਂਦਾ ਹੈ ।

ਮਰਦਾਂ ਵਿੱਚ ਏਸ ਹਾਨੀਕਾਰਕ ਵਾਦੀ ਬਹੁਤ ਕਰਕੇ ਛੋਟੀ ਉਮਰ ਦੀ ਸ਼ਾਦੀ ਤੋਂ ਪੈਂਦੀ ਹੈ ਤੇ ਓਹਨਾਂ ਨੂੰ ਐਸੀ ਛੋਟੀ ਉਮਰ ਵਿੱਚ ਅਜੇਹੇ ਮਹਾਨ ਕੰਮ ਵਿੱਚ ਪ੍ਰਵਿਰਤ ਕਰ ਦਿੱਤਾ ਜਾਂਦਾ ਹੈ, ਜਿਸਦਆਂ ਜ਼ਿੰਮੇਵਾਰੀਆਂ ਦੀ ਓਸਨੂੰ ਰੰਚਕ ਖਬਰ ਨਹੀਂ ਹੁੰਦੀ !

ਪਰ ਇਸਤ੍ਰੀ ਗਾਮੀ ਲੋਕ ਕਦੇ ਵੀ ਅਰੋਗ ਤੇ ਸੁਖੀ ਨਹੀਂ ਹੋ ਸਕੇ, ਏਸ ਨਾਲ ਨਾ ਕੇਵਲ ਧਨ ਤੇ ਇੱਜ਼ਤ ਦਾ ਹੀ ਨੁਕਸਾਨ ਹੁੰਦਾ ਹੈ ਸਗੋਂ ਅਜੇਹੇ ਰੋਗ ਵੀ ਲੱਗ ਜਾਂਦੇ ਹਨ ਜੋ ਕਈ ਪੀੜ੍ਹੀਆਂ ਤੱਕ ਪਿੱਛਾ ਨਹੀਂ ਛੱਡਦੇ, ਪਰ ਇਸਤ੍ਰੀ ਸੰਗ ਨੂੰ ਸਾਰੇ ਹੀ ਧਰਮਾਂ ਵਾਲਿਆਂ ਨੇ ਨਿੰਦਨੀਯ ਲਿਖਿਆ ਹੈ।

ਜੇ ਕੋਈ ਆਦਮੀ ਸੰਜਮ ਵਿੱਚ ਚਲਣਾ ਚਾਹੁੰਦਾ ਹੈ

-੬੩-