ਸਮੱਗਰੀ 'ਤੇ ਜਾਓ

ਪੰਨਾ:ਗੰਗ ਤ੍ਰੰਗ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ਜ )

ਇਕ ਗੱਲ

ਮੇਰੇ ਮਸਰੂਫ-ਜੀਵਨ ਦੀ ਭੱਜ ਦੌੜ ਵਿਚ ਜੇ ਮੈਨੂੰ ਕਦੀ ਸਾਹ ਕੱਢਣ ਦਾ ਮੌਕਾ ਮਿਲਿਆ, ਤਾਂ ਉਸ ਵਿਚ ਅੰਕਤ ਕੀਤੀਆਂ ਸਤਰਾਂ ਇਹ ਰੁਬਾਈਆਂ ਹਨ । ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਘੋੜੀਆਂ ਦੀਆਂ ਪਿੱਠਾਂ ਬੰਬੂਕਾਟ ਤੇ ਲਾਰੀਆਂ ਦੀਆਂ ਸੀਟਾਂ ਤੇ ਭੱਜੀ ਜਾਂਦੀ ਰੇਲ ਦੀਆਂ ਬਾਰੀਆਂ ਵਿਚ ਬਹਿਕੇ ਕਦੀ ਕਿਸੇ ਪੁਰਾਣੀ ਚਿੱਠੀ ਦੇ ਪਾੜੇ ਹੋਏ ਲਫਾਫੇ ਦੀ ਅੰਦਰਲੀ ਸਤਾ ਤੇ ਬਹੁਤ ਵਾਰੀ ਮੰਗਵੇਂ ਕਾਗਜ਼ ਤੇ ਕਦੀ ਕਲਮ ਕਦੀ ਪਿਨਸਲ ਤੇ ਕਦੀ ਡਰਾਇੰਗ ਵਾਲੇ ਰੰਗਾਂ ਦੇ ਟੁਕੜੇ ਨਾਲ ਹੀ ਲਿਖੀਆਂ ਗਈਆਂ ਹਨ । ਮੈਨੂੰ ਅਪਣੀ ਲਿਖਤ ਇਕ ਵੇਰ ਲਿਖ ਕੇ ਜੀਵਨ ਵਿਚ ਦਬਾਰਾ ਪੜ੍ਹਨ ਦਾ ਮੌਕਾ ਕਦੀ ਮਿਲਿਆ ਹੀ ਨਹੀਂ। ਪਹਿਲਾਂ ਕੁਝ ਰੁਬਾਈਆਂ ਅੰਮ੍ਰਿਤ ਵਿਚ ਨਿਕਲ ਚੁਕੀਆਂ ਹਨ ਉਨ੍ਹਾਂ ਵਿਚ ਕੁਝ ਹੋਰ ਅਣਛਪੀਆਂ ਮਿਲਾਕੇ ਮੇਰੇ ਅਜ਼ੀਜ਼ ਸਾਥੀ ਪ੍ਰੋ: ਪਿਆਰਾ ਸਿੰਘ ਜੀ‘ਪਦਮ ਨੇ ਇਹ ਪੁਸਤਕ ਤਿਆਰ ਕੀਤੀ ਹੈ। ਇਸ ਖੇਚਲ ਲਈ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ । ਕੁਝ ਕੁ ਰੁਬਾਈਆਂ ਪੁਰਾਣੇ ਕਵੀਆਂ ਦਾ ਅਨੁਵਾਦ ਵੀ ਹੈ ਅਪਣੇ ਵਲੋਂ ਸਭ ਦੇ ਨਾਮ ਹੇਠ ਦੇਣ ਦਾ ਯਤਨ ਕੀਤਾ ਗਿਆ ਹੈ, ਜੇ ਕੋਈ ਰਹਿ ਗਿਆ ਹੋਵੇ ਤਾਂ ਖਿਮਾਂ ਦਾ ਜਾਚਕ ਹਾਂ।

ਗੰਗਾ ਸਿੰਘ
ਸਿਖ ਮਿਸ਼ਨਰੀ ਕਾਲਜ ਅੰਮ੍ਰਿਤਸਰ