ਸਮੱਗਰੀ 'ਤੇ ਜਾਓ

ਪੰਨਾ:ਗੰਗ ਤ੍ਰੰਗ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਲਕ

ਹਰ ਅੱਖ ਦੇ ਵਿੱਚ ਵੱਸਦਾ ਮਾਹੀ,
               ਅੱਖੀਂ ਨਾ ਦਿਸ ਆਵੇ।
ਲੱਭਾ ਥਾਨ ਕਿਸੇ ਤੋਂ ਨਾ ਉਹ
              ਪਰ ਹਰ ਠਾਹਰ ਵੱਸ ਆਵੇ।
ਹੋਂਦ ਜਿਹਦੀ ਅਨ-ਹੋਂਦ ਵਿੱਚ,
              ਜਿਉਂ ਚਾਨਣ ਵਿੱਚ ਹੰਨੇਰਾ,
ਮੁਨਕਰ ਵੀ ਇਨਕਾਰ ਉਹਦੇ ਵਿੱਚ,
              ਉਹਦੀ ਓਟ ਤਕਾਵੇ।

−−○−−

ਕਤਰੇ ਦੇ ਬੇਚੈਨ ਵਹਿਣ ਵਿੱਚ,
                 ਜਿਉਂ ਸਾਗਰ ਦੀ ਦੱਸ ਏ।
ਸ਼ੋਹਲਾ ਸੂਰਜ ਵੱਲ, ਭੋਂ ਢੇਹਲਾ,
                  ਭੱਜਦਾ ਹੋ ਬੇ ਵੱਸ ਏ।
ਦਿਨ ਰਾਤੀਂ ਬੇ-ਚੈਨ ਰਹਿਣ ਮਿਰਾ,
                  ਮੈਨੂੰ ਪਿਆ ਸਮਝਾਵੇ,
'ਮੈਂ' ਦੀ ਵੀ ਕੋਈ 'ਮੈਂ' ਹੈ ਜਿਸ ਵਿੱਚ,
                ਸ਼ਾਂਤ ਖੁਸ਼ੀ ਨਿੱਤ-ਰੱਸ ਏ।

−1−