ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਤਾ-ਹੱਛਾ,ਇਸ ਦੀਆਂ ਨੀਂਹਾਂ ਵਿਚ ਕੀ ਹੈ?

ਕਾਕਾ-ਪੱਥਰ।

ਪਿਤਾ-ਇਨ੍ਹਾਂ ਇੱਟਾਂ ਦੇ ਵਿਚਾਲੇ ਹੋਰ ਕੀ ਹੈ?

ਕਾਕਾ-ਮਿੱਟੀ।

ਪਿਤਾ-ਤਾਂ ਫਿਰ ਇਉਂ ਆਖ ਭਈ ਇੱਟਾਂ, ਮਿੱਟੀ ਅਤੇ ਪੱਥਰਾਂ ਨਾਲ ਮਕਾਨ ਬਣਿਆ ਹੈ।

ਕਾਕਾ-ਪੱਥਰ ਭੀ ਤਾਂ ਇੱਟਾਂ ਦਾ ਹੀ ਬਣਦਾ ਹੈ ਨਾ।

ਪਿਤਾ-ਤੂੰ ਇਹ ਕੀਕੂੰ ਜਾਣਿਆ? ਪੱਥਰ ਦੀ ਤਾਂ ਸ਼ਕਲ ਭੀ ਇੱਟ ਨਾਲ ਨਹੀਂ ਮਿਲਦੀ। ਇੱਟ ਪੋਲੀ ਹੁੰਦੀ ਹੈ; ਪੱਥਰ ਪੀਡਾ ਹੁੰਦਾ ਹੈ। ਇੱਟਾਂ ਭੱਠਿਆਂ ਵਾਲੇ ਬਣਾਉਂਦੇ ਹਨ, ਪਰ ਪੱਥਰ ਪਹਾੜਾਂ ਵਿੱਚੋਂ ਨਿਕਲਦਾ ਹੈ।

ਇਹ ਸੁਣਦੇ ਸਾਰ ਕਾਕਾ ਦੌੜਿਆ ਦੌੜਿਆ ਗਿਆ ਤੇ ਕਿਤੋਂ ਨੇੜਿਓਂ ਹੀ ਇਕ ਲਾਲ ਪੱਥਰ ਚੁਕ ਲਿਆਇਆ ਆਖਣ ਲਗਾ, ‘ਵੇਖੋ! ਇਹ ਇੱਟ ਹੈ ਕਿ ਨਹੀਂ?’

ਪਿਤਾ-ਨਹੀਂ।

੧੮