ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਦੋਵੇਂ ਪਿਉ ਪੁੱਤਰ ਘਰ ਆਣ ਪਹੁੰਚੇ। ਸਾਰੇ ਫਲ ਫੁੱਲ ਦੀਵੇ ਦੇ ਪਾਸ ਰਖ ਦਿੱਤੇ। ਜਿਹੜੇ ਚਾਨਣ ਵਿਚ ਸਨ ਉਹ ਤਾਂ ਖੂਬ ਚਮਕਣ ਲਗ ਪਏ ਅਤੇ ਜਿਹੜੇ ਹਨੇਰੇ ਵਿਚ ਸਨ ਉਨ੍ਹਾਂ ਉਤੇ ਉਜਿਹੀ ਆਭਾ ਨਹੀਂ ਸੀ।

ਕਾਕਾ-ਭਾਈਆ ਜੀ! ਦੀਵੇ ਦੇ ਹੇਠਾਂ ਹਨੇਰਾ ਕਿਉਂ ਰਹਿੰਦਾ ਹੈ?

ਗਿਆਨ ਸਿੰਘ-ਪੱਤ! ਜੋ ਚੀਜ਼ ਹਲਕੀ ਹੁੰਦੀ ਹੈ ਉਹ ਉੱਪਰ ਨੂੰ ਜਾਂਦੀ ਹੈ ਅਤੇ ਭਾਰੀ ਹੇਠ ਨੂੰ ਝੁਕ ਜਾਂਦੀ ਹੈ। ਦੇਖ ਤਕੜੀ ਵਿਚ ਪਾ ਕੇ ਕੋਈ ਚੀਜ਼ ਤੋਲੀਏ ਤਾਂ ਭਾਰਾ ਪਾਸਾ ਹੇਠਾਂ ਅਤੇ ਹਲਕਾ ਉੱਪਰ ਰਹਿੰਦਾ ਹੈ। ਇਸੇ ਤਰ੍ਹਾਂ ਰੋਸ਼ਨੀ (ਅਥਵਾ ਪਰਕਾਸ਼) ਵੀ ਇਕ ਹਲਕੀ ਚੀਜ਼ ਹੈ। ਅਤੇ ਉੱਪਰ ਜਾਣਾ ਚਾਹੁੰਦੀ ਹੈ ਪਰ ਪੌਣ (ਹਵਾ) ਇਸ ਦੀਆਂ ਕਿਰਨਾਂ ਨੂੰ ਖਿੰਡਾ ਦੇਂਦੀ ਹੈ। ਇਸੇ ਕਰ ਕੇ ਚਾਨਣਾ ਏਧਰ ਓਧਰ ਖਿੱਲਰ ਜਾਂਦਾ ਹੈ, ਪਰ ਦੀਵੇ ਦੀ ਜੜ੍ਹ ਵਿੱਚ ਨਹੀਂ ਆਉਂਦਾ।

੬੪