ਪੰਨਾ:ਚਾਚਾ ਸ਼ਾਮ ਸਿੰਘ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸੀਂ ਉਹਨਾਂ ਆਪਣੇ ਮਨੀਜਰ ਨੂੰ ਹੁਣ ਹੁਕਮ ਦੇ ਦਿੱਤਾ ਹੈ। ਜੁ ਅਗੋਂ ਨੂੰ ਸ੍ਰੀ ਭਤਰੀਆ ਜੀ ਦਾ ਲੇਖ ਭਾਵੇਂ ਦੀ ਆਵੇ ਤੇ ਵੀ ਵੇ ਦੀ ਨਾਂ ਵੀ ਆਵੇ, ਤੁਹਾਡਾ ਫਰਜ਼ ਹੈ ਜੁ ਉਹਨੂੰ ਜ਼ਰੂਰ ਹੀਛਾਪ ਦਿਤਾ ਕ।'
ਕਿਉਂ! ਮਨੀਜਰ ਸਾਹਿਬ ਜੇ ਸਾਡੀਓ ਕਹੀ ਮੰਨ ਲੈਏਂ,ਪਰ ਜੀ ਬਾਬਾ ਨਾਨਕ ਹੋਰੀ ਵੀ ਤਾਂ ਏਵੇਂ ਨਹੀਂ ਨਾਂ ਲਿਖ ਗਏ 'ਮੂਰਖ ਗੰਢੁ ਪਵੈ ਮੁਹਿ ਮਾਰ।'

ਖੈਰ ਜੀ, ਹੋਰ ਤਾਂ ਗਲ ਸੁ ਗਲ, ਸਾਨੂੰ ਇਹ ਬੜਾ ਹੀ ਮਾਣ ਹੈ ਜੁ ਸਾਡੇ ਚਾਚੇ ਹੁਰਾਂ ਦੇ ਐਲਾਨ ਆਜ਼ਾਦੀ ਵਿਚ ਉਹ ਸਾਰੀਆਂ ਹੀ ਸਿਫਤਾਂ ਮੌਜੂਦ ਨੇ ਕਿ ਜਿਹੜੀਆਂ ਸੰਸਾਰ ਦੀਆਂ ਹੇਠ ਲਖੀਆਂ ਚੀਜ਼ਾਂ ਵਿਚ ਪਾਈਆਂ ਜਾਂਦੀਆਂ ਹਨ -ਅੰਗਰੇਜ਼ੀ ਮੈਗਨਾਕਾਰਟਾ, ਫਰਾਂਸੀ ਮੋਜੀਨੋ-ਲਾਇਨ, ਕੁਤਬ ਸਾਹਿਬ ਦੀ ਲਾਠ ਮੁਸਲੀਗੀਆਂ ਦੇ ਅਲਾਹਬਾਦੀ ਸੋਲਾਂ ਨੁਕਤੇ, ਸਕੰਦਰਬਲਦੇਵ ਸਿੰਘ ਅਹਿਦਨਾਮਾ ਤੇ ਚੀਫ ਖਾਲਸਾ ਦੀਵਾਨ ਦੀ ਅੰਦਰੁਨੀ ਪਾਲਿਸੀ। ਇਹੋ ਨਹੀਂ ਕਿ ਏਸ ਐਲਾਨ ਵਿਚ ਉਪਰੋਕਤ ਪ੍ਰਸਿਧ ਚੀਜ਼ਾਂ ਦੀ ਪਰਸਿਧਤਾਈ ਮੌਜੂਦ ਹੈ, ਪਰ ਏਸ ਤੋਂ ਵੀ ਵਾਧੇ ਦੀ ਗਲ ਇਕ ਹੋਰ ਹੈ ਜੋ ਕਾਂਗਰਸ ਦੇ ਐਲਾਨ ਨਾਲ ਤਾਂ ਕਈਆਂ ਦਾ ਮਤ ਭੇਦ ਵੀ ਹੈ, ਪਰ ਸਾਡੇ ਏਸ ਐਲਾਨ ਨਾਲ ਤਾਂ ਮਨੁਖ-ਮਾਤਰ ਦੀਉ ਹਮਦਰਦੀ ਹੈਰੰਨ ਗਲਾਮ ਦੀ ਵੀ ਰੰਨ-ਸਤ ਦੀ ਵੀ, ਰੰਨ ਸਵਾਰ ਅਤੇ ਰੰਨਮਾਰ ਦੀ ਵੀ, ਇਕ ਰੰਨੀਏ ਅਤੇ ਦੋ ਰੰਨੀਏ ਦੀ ਵੀ, ਗਲ ਕੀ ਸਾਡਾ ਐਲਾਨ ਪੜ੍ਹਨ ਨਾਲ ਸੰਬੰਧ ਰੱਖਦਾ ਹੈ ਅਤੇ ਅਸੀਂ ਆਸ ਕਰਦੇ ਹਾਂ ਜੁ ਹਰੇਕ ਮਰਦ ਪਾਠਕ ਏਸ ਐਲਾਨ ਨੂੰ

੧੧੦