ਪੰਨਾ:ਚੀਸਾਂ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਆਪਣੇ ਵਲੋਂ

ਮੇਰੇ ਦਿਲ ਵਿਚ ਪੰਜਾਬੀ ਦੇ ਪਿਆਰ ਦਾ ਬੂਟਾ ਮੇਰੇ ਹਿੰਦੀ ਪ੍ਰਭਾਕਰ (Hindi Hons) ਦੇ ਇਮਤਿਹਾਨ ਤੋਂ ਚੌਦਾ ਕੁ ਘੰਟੇ ਪਹਿਲੇ ੧੯੪੪ ਮਈ ਦੀ ਪਹਿਲੀ ਸ਼ਾਮ ਨੂੰ ਪੁੰਗਰਿਆ ਸੀ। ਏਹ ਉਹਦਾ ਅਠਾਰਾਂ ਦਿਨਾਂ ਦਾ ਹੀ ਫਲ ਹੈ, ਜਿਸ ਨੂੰ ਕਿ ਮੈਂ ਪੰਜਾਬੀ ਜਗਤ ਦੇ ਚਰਨਾਂ ਵਿਚ ਰੱਖਣ ਦਾ ਸਾਹਿਸ ਕੀਤਾ ਹੈ।

ਮੇਰੀ ਲੇਖਣੀ ਅੱਜ ਕਲ ਦੇ ਸਾਹਿੱਤ ਤੋਂ ਪ੍ਰਭਾਵਿਤ ਅਵੱਸ਼ ਹੋਈ ਹੈ ਪਰੰਤੂ ਉਸ ਨੇ ਕਿਸੇ ਦਾ ਅਨੁਕਰਣ ਨਹੀਂ ਕੀਤਾ। ਇਹ ਉਸ ਦਾ ਆਪਣਾ ਸਾਹਿਸ ਤੇ ਆਪਣੀ ਹਿੰਮਤ ਹੈ।

ਏਨੇ ਥੋੜੇ ਜਹੇ ਸਮੇਂ ਵਿੱਚ ਇਨ੍ਹਾਂ ਮੇਰੀਆਂ ਟੁੱਟੀਆਂ ਫੁੱਟੀਆਂ ਕਵਿਤਾਵਾਂ ਨੂੰ ਪੁਸਤਕ ਰੂਪ ਵਿੱਚ ਲਿਆਉਣ ਦਾ ਸੇਹਰਾ ਮੇਰੇ ਪਰਮ ਮਿਤਰ ਡਾਕਟਰ ਗੁਰਬਖਸ਼ ਸਿੰਘ ਜੀ ਤੇ ਮਾਸਟਰ ਬੂਆ ਦਾਸ ਜੀ 'ਪ੍ਰੇਮੀ' ਹੋਰਾਂ ਦੇ ਸਿਰ ਹੈ, ਜਿਨ੍ਹਾਂ ਕਿ ਆਪਣਾ ਅਮੋਲਕ ਸਮਾਂ ਦੇਕੇ ਇਨ੍ਹਾਂ 'ਚੀਸਾਂ" ਨੂੰ ਸ਼ਿੰਗਾਰਿਆ ਹੈ। ਮੈਂ ਉਨ੍ਹਾਂ ਦਾ ਜਿੰਨਾਂ ਵੀ ਧੰਨਵਾਦ ਕਰਾਂ

੧੩