ਪੰਨਾ:ਚੀਸਾਂ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੁੱਟਦੇ ਤਾਰੇ

(ਕਵਿਤਾ)

ਅਕਾਸ਼ੀ ਤਾਰੇ ਟੁੱਟਦੇ ਅਸੀਂ ਸਾਰੇ ਤੱਕਦੇ ਹਾਂ, ਵਖਰੇ ਵਖਰੇ ਮਨਾਂ ਵਿੱਚ ਵਖਰੇ ਵਖਰੇ ਭਾਵ ਉਤਪੰਨ ਹੁੰਦੇ ਹਨ, ਕੁਝ ਭਾਲ ਲਏ ਤੇ ਮਿੱਟ ਜਾਂਦੇ ਹਨ ਉਵੇਂ ਹੀ!

ਪਰ ਕਿਸੇ ਸੁਹਜਾਂ ਭਰੀ ਅੱਖ ਦਾ ਤਾਰਾ ਬਨਣਾ ਤੇ ਟੁੱਟਣਾ ਤੇ ਟੁੱਟਕੇ ਭੋਏਂ ਡਿੱਗਣਾ, ਕਿਸੇ ਵੀ ਤੱਕਦੀ ਅੱਖ ਨੂੰ ਗਿੱਲਾ ਕੀਤੇ ਬਿਨਾਂ ਤੇ ਧੜਕਦੇ ਦਿਲ ਦੀ ਧੜਕਣ ਨੂੰ ਤਿਖੜਾ ਕੀਤੇ ਬਿਨਾਂ ਨਹੀਂ ਕਰ ਸਕਦਾ।

ਜਿਨ੍ਹਾਂ ਅੱਖਾਂ ਵਿਚ ਛੋਟੇ ਤੋਂ ਛੋਟਾ ਕਿਣਕਾ ਨਹੀਂ ਸਮਾਉਂਦਾ ਅਜੇਹੀਆਂ 'ਚ ਆ ਜਾਣਾ, ਸਮਾਣਾ ਵੀ ਤਾਰਾ......ਡਾਢਾ ਸੁਹਣਾ ਤਾਰਾ ਬਣਕੇ।

ਸ਼ਾਲਾ ਅਜੇਹਾ ਤਾਰਾ ਨਾ ਡਿੱਗੇ ਕਦੇ ਅਜੇਹੀ ਥਾਂ ਤੋਂ।

ਪਰ ਜਦੋਂ ਡਿੱਗ ਹੀ ਪਏ ਤਾਂ ਕੋਹੀਆਂ ਅਮਿਟ ਤੇ ਅਨੇਕ ਝਰੀਟਾਂ ਪੈਂਦੀਆਂ ਨੇ ਕਿਸੇ ਅਨਭਵੀ ਮਨ ਤੇ, ਕੇਹੀਆਂ ਝਰਨਾਹਟਾਂ ਛਿੜਦੀਆਂ ਨੇ ਲੂੰ ਲੂੰ ਵਿੱਚ, ਇਨ੍ਹਾਂ ਦਾ ਐਨ ਅਕਸ ਅੱਖਰੀ ਸ਼ਕਲ 'ਚ ਏਸੇ ਹੀ ਕਲਮ ਤੋਂ "ਟੁੱਟਦੇ ਤਾਰੇ" ਦੇ ਨਾਮ ਹੇਠਾਂ ਜਲਦੀ ਛਪ ਰਿਹਾ ਹੈ।