ਪੰਨਾ:ਚੁਲ੍ਹੇ ਦੁਆਲੇ.pdf/160

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਤਾਰ ਸਿੰਘ ਦੁੱਗਲ

ਪੰਜਾਬੀ ਸਾਹਿਤ ਵਿਚ ਕਰਤਾਰ ਸਿੰਘ ਦੁੱਗਲ ਦਾ ਨਾਂ ਬਹੁਤਾ ਕਰਕੇ ਕਹਾਣੀਕਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ । ਭਾਵੇਂ ਉਸ ਨਾਵਲ, ਨਾਟਕ ਤੇ ਕਵਿਤਾਵਾਂ ਵੀ ਲਿਖੀਆਂ ਹਨ । ਉਹ ਆਪਣੇ ਬਾਰੇ ਲਿਖਦਾ ਹੋਇਆ ਆਖਦਾ ਹੈ ਕਿ ਮੈਂ ਕਹਾਣੀਕਾਰ ਹੋਣ ਨਾਲੋਂ ਵੱਧ ਕਵੀ ਹਾਂ, ਕਵਿਤਾ ਉਹਨੂੰ ਏਨੀ ਛੇਤੀ ਨਹੀਂ ਉਤਰਦੀ, ਸਾਲਾਂ ਬੱਧੀ ਖਿਆਲ ਉਹਦੇ ਅੰਦਰ ਡੱਕੇ ਰਹਿੰਦੇ ਹਨ, ਉਹ ਕਵਿਤਾ ਦਾ ਰੂਪ ਉਦੋਂ ਹੀ ਧਾਰਦੇ ਹਨ ਜਦ ਉਹ ਆਪਣੇ ਕੁਦਰਤੀ, ਵੇਗ ਵਿਚ ਵਹਿ ਤੁਰਨ । ਪਰ ਦੁੱਗਲ ਦਾ ਕਵੀ ਮਨ ਕਵਿਤਾ ਦੇ ਵੇਗ ਨੂੰ ਐਨਾਂ ਚਿਰ ਤਕ ਉਡੀਕ ਨਹੀਂ ਸਕਦਾ । ਉਹ ਆਪਣੀ ਕਾਹਲ ਸਦਕਾ ਕਹਾਣੀਆਂ ਦੇ ਰੂਪ ਵਿਚ ਉਸ ਅੰਦਰੋਂ ਟੁੱਟ ਕੇ ਬਾਹਰ ਆ ਜਾਂਦਾ ਹੈ। ਉਹ ਆਖਦਾ ਹੈ ਕਿ ਜੇ ਅੱਜ ਕਹਾਣੀਕਾਰ ਨਾ ਹੁੰਦਾ ਤਾਂ ਨਿਰਸੰਦੇਹ ਲੋਕੀ ਉਹਦੀਆਂ ਕਹਾਣੀਆਂ ਨੂੰ ਕਵਿਤਾਵਾਂ ਦੇ ਰੂਪ ਵਿਚ ਪਦੇ । ‘‘ ਇਕ ਇਕ ਕਹਾਣੀ ਵਿਚ ਇਕ

੧੬੭