ਸਮੱਗਰੀ 'ਤੇ ਜਾਓ

ਪੰਨਾ:ਚੁਲ੍ਹੇ ਦੁਆਲੇ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਨਕ ਸਿੰਘ ਦੇ ਘਰ


ਸ੍ਰ: ਨਾਨਕ ਸਿੰਘ ੧੯੦੦ ਈ: ਵਿਚ ਜ਼ਿਲਾ ਜਿਹਲਮ ਦੇ ਇਕ ਗਿਰਾਂ ਵਿਚ ਪੈਦਾ ਹੋਏ । ਆਪ ਦੇ ਪਿਤਾ ਜਲਦੀ ਹੀ ਚਲਾਣਾ ਕਰ ਗਏ । ਘਰ ਦੀ ਮਾਇਕ ਹਾਲਤ ਕਮਜ਼ੋਰ ਸੀ । ਸੁ ਛੋਟੀ ਉਮਰ ਵਿਚ ਹੀ ਇਨ੍ਹਾਂ ਨੂੰ ਆਪਣਾ ਬੋਝ ਆਪ ਚੁੱਕਣਾ ਪਿਆ। ਪੜਾਈ ਦੀ ਬੜੀ ਲਗਨ ਸੀ ਪਰ ਸਕੂਲ ਕਾਲਜ ਜਾਣਾ ਨਸੀਬ ਨਾ ਹੋਇਆ । ਆਪਣੇ ਤੌਰ ਤੇ ਹੀ ਹਿੰਦੀ ਪੰਜਾਬੀ ਪੜਦੇ ਰਹੇ ਅਤੇ ਇਹਨਾਂ ਜ਼ਬਾਨਾਂ ਵਿਚ ਨਿਪੁੰਨ ਹੋ ਗਏ | ਗੁਰਬਾਣੀ ਤੇ ਕੀਰਤਨ ਦੀ ਬੜੀ ਖਿੱਚ ਸੀ । ‘ਸਤਿਗੁਰ ਮਹਿਮਾ’ ਕਵਿਤਾ ਇਕ ਪੁਸਤਕ ਲਿਖੀ ਜੋ ਬਹੁਤ ਸਲਾਹੀ ਗਈ ।
ਧੰਦੇ ਦੀ ਤਲਾਸ਼ ਵਿਚ ਅੰਮ੍ਰਿਤਸਰ ਆਏ । ਏਥੇ ਚੰਗੇ ਲਿਖਾਰੀਆਂ ਤੇ ਸੋਚਵਾਨਾਂ ਨਾਲ ਮੇਲ ਮਿਲਾਪ ਹੋਣ ਕਰਕੇ ਪੰਜਾਬੀ ਸਾਹਿਤ ਦੀ ਸੇਵਾ ਲਈ ਵਧੇਰੇ ਉਤਸ਼ਾਹ ਮਿਲਿਆ । ਆਪਣੀ ਲੇਖਣੀ ਪੰਜਾਬੀ ਨਾਵਲ ਲਈ ਉਠਾਈ ਅਤੇ ਜਲਦੀ ਹੀ ਸਾਹਿਤ ਦੇ ਇਸ ਅੰਗ ਵਿਚ ਪ੍ਰਸਿਧ ਹੋਏ। ਕੁਝ ਸਮਾਂ ਪ੍ਰੀਤ ਨਗਰ ਅਤੇ ਪ੍ਰੀਤ ਤੇ ਸਾਂਝੀਵਾਲਤਾ ਦੇ ਅਸਰਾਂ ਨੂੰ ਕਬੂਲਿਆ । ਹੁਣ ਤਕ ਆਪ ਓਹ ਕੁ ਨਾਵਲ ਲਿਖ ਚੁਕੇ ਹਨ, ਜਿਨ੍ਹਾਂ ਵਿਚੋਂ ‘ਚਿੱਟਾ ਲਹੂ’,

੨੭