ਪੰਨਾ:ਚੁਲ੍ਹੇ ਦੁਆਲੇ.pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਤ ਸਿੰਘ ਸੇਖੋਂ

ਝੰਗ ਬ੍ਰਾਂਚ ਜ਼ਿਲਾ ਲਾਇਲਪੁਰ ਵਿਚ ੧੯੦੮ ਈ: ਵਿਚ ਤੋਂ ਪੈਦਾ ਹੋਏ । ਆਪ ਦਾ ਅਸਲ ਪਿੰਡ ਸੇਖੋਂ ਜ਼ਿਲਾ ਲੁਧਿਆਣਾ ਹੈ । ਮੁੱਢਲੀ ਵਿਦਿਆ ਲਾਇਲਪੁਰ ਦੇ ਇਕ ਕਸਬਾਤੀ ਹਾਈ ਸਕੂਲ ਵਿਚ ਪੂਰੀ ਕੀਤੀ। ਐਫ਼. ਸੀ. ਕਾਲਜ ਲਾਹੌਰ ਵਿਚ ਆ ਕੇ ਬੀ. ਏ. ਤੇ ਐਮ.ਏ. ਪਾਸ ਕੀਤੇ । ਆਪ ਬਹੁਤ ਸਮਾਂ ਖ਼ਾਲਸਾ ਕਾਲਜ ਅਮ੍ਰਿਤਸਰਾਂ ਵਿਚ ਲੈਕਚਰਾਰ ਲਗੇ ਰਹੇ । ਕੁਝ ਦੇਰ ਮਗਰੋਂ ਖ਼ਾਲਸਾ ਕਾਲਜ ਦੀ ਨੌਕਰੀ ਛੱਡ ਕੇ ‘‘ ਨਾਰਦਰਨ ਰੀਵੀਊ ’’ ਨਾਮ ਦਾ ਸਪਤਾਹ ਪੱਤਰ ਪ੍ਰਕਾਸ਼ਤ ਕੀਤਾ । ਅੰਗਰੇਜ਼ੀ ਅਤੇ ਪੰਜਾਬੀ ਸਾਹਿਤ ਦਾ ਡੂੰਘਾ ਅਧਿਐਨ ਕੀਤਾ ਅਤੇ ਪ੍ਰਸਿਧ ਰਚਨਾਵਾਂ ਰਚੀਆਂ ਪੰਜਾਬੀ ਵਿਚ ਆਪ ਨੂੰ ਇਕ ਬਹੁਤ ਉੱਚ ਕੋਟੀ ਦਾ ਤੇ ਲਿਖਾਰੀ ਮੰਨਿਆ ਗਿਆ ਹੈ । ਆਪ ਨੇ ਪੰਜਾਬੀ ਸਾਹਿਤ ਦੀ ਨਾਟਕਾਂ, ਨਾਵਲਾਂ ਅਤੇ ਕਹਾਣੀਆਂ ਦੀਵਾਰਾ ਵਿਸ਼ੇਸ਼ ਸੇਵਾ ਕੀਤੀ। ਹੈ । ‘ ਲਹੂ ਮਿੱਟੀ ’ ਨਾਵਲ, 'ਛੇ ਘਰ' ਤੇ 'ਕਲਾਕਾਰ' ਨਾਟਕਾਂ ਤੋਂ ਬਿਨਾਂ ਤਿੰਨ ਮਸ਼ਹੂਰ ਕਹਾਣੀ-ਸੰਗ੍ਰਹਿ ਹੁਣ ਤਕ ਦੇ ਚੁਕੇ ਹਨ ।
ਆਪ ਦੀਆਂ ਕ੍ਰਿਤਾਂ ਅਗਾਂਹ ਵਧੂ ਵਿਚਾਰਾਂ ਦਾ ਇਕ ਬਹੁ