ਪੰਨਾ:ਚੁਲ੍ਹੇ ਦੁਆਲੇ.pdf/72

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਵੇਂ ਸਾਨੂੰ ਦੋਹਾਂ ਨੂੰ ਪਤਾ ਸੀ ਕਿ ਦਿਨੇ ਕਹਾਣੀਆਂ ਪਾਣ ਨਾਲ ਰਾਹੀਂ ਰਾਹਭੁਲ ਜਾਂਦੇ ਹਨ, ਅਸਾਂ ਇਕ ਦੂਜੇ ਨੂੰ ਇਹ ਚੇਤਾਵਨੀ ਨਾ ਕਰਵਾਈ,ਤੇ ਇਸ ਸੂਝ ਨੂੰ ਆਪਣੇ ਦਿਲਾਂ ਤੇ ਵਿਚਾਰਾਂ ਤੇ ਅਸਰ ਨਾ ਕਰਨ ਦਿੱਤਾ ।
‘‘ ਪਰ ਰਾਜੇ ਨੇ ਝਟ ਹੀ ਦੂਜਾ ਵਿਆਹ ਕਰਵਾ ਲਿਆ ਹੈ !
‘‘ ਹੂੰ ’’
ਪਿਛਲੇ ਮੋੜ ਤੇ ਅਸਾਨੂੰ ਇਕ ਆਦਮੀ ਅੰਦਾ ਦਿਸਿਆ । ਅਸਾਂ ਸੁਖ ਦਾ ਸਾਹ ਭਰਿਆ ਤੇ ਉਸ ਨੂੰ ਨਾਲ ਰਲਾਣ ਲਈ ਖਲੇ ਗਏ । ਅਸਾਡੀ ਬਾਤ ਵੀ ਖਲੋ ਗਈ । ਪਰ ਉਹ ਆਦਮੀ ਕਿਸੇ ਹੋਰ ਪਾਸੇ ਨੂੰ ਜਾ ਰਿਹਾ ਸੀ ਤੇ ਅਸਾਡੀ ਵਲ ਨਾ ਮੁੜਿਆ ।
ਜਿਸ ਮੰਤਵ ਨੂੰ ਪੂਰਾ ਕਰਨ ਲਈ ਅਸੀਂ ਇਸ ਬਾਤ ਦਾ ਪਖੰਡ ਰਚਿਆ ਸੀ, ਉਹ ਪੂਰਾ ਨਾ ਹੋ ਸਕਿਆ | ਅਸਾਡਾ ਖਿਆਲ ਸੀ ਬਾਤ ਦੇ ਰੁਝੇਵੇਂ ਵਿਚ ਅਸੀਂ ਅਚੇਤ ਹੀ ਸੜਕ ਪਾਰ ਹੈ ਜਾਵਾਂਗੇ । ਪਰ ਹੁਣ ਜਦ ਸੜਕ ਘਮਾਉਂ ਕੇ ਦੁਰ ਰਹਿ ਗਈ ਤਾਂ ਅਸਾਡੀ ਕਹਾਣੀ ਵੀ ਠਠੰਬਰ ਕੇ ਖਲੋ ਗਈ ਤੇ ਕਿਸੇ ਸਿਆਣੇ ਸਾਥੀ ਦੇ ਆ ਮਿਲਣ ਦੀ ਆਸ ਵੀ ਟੁੱਟ ਗਈ । ਅਸੀਂ ਦੋਵੇਂ ਸਹਿਮ ਕੇ ਖਲੋ ਗਏ ।
ਦਸ ਵੀਹ ਕਦਮ ਹੋਰ ਪੁਟੇ ਤਾਂ ਅਸਾਡਾ ਡਰ ਹੋਰ ਵਧ ਗਿਆ। ਸੜਕ ਵਿਚ ਇਕ ਪਾਸੇ । ਇਕ ਕਾਲੇ ਸੁਫ਼ ਦੀ ਵਾਸਕਟ ਤੇ ਪਠਾਣਾਂ ਵਰਗੀ ਖੁਲੀ ਸਲਵਾਰ ਵਾਲਾ ਆਦਮੀ ਲੰਮਾ ਪਿਆ ਸੀ।
‘‘ ਔਹ ਦੇਖ, ਬੀਬੀ ਸ਼ਾ ਪਿਐ । ’’
ਉਸ ਆਦਮੀ ਨੇ ਪਾਸ ਪਰਤਿਆ
‘‘ ਇਹ ਤਾਂ ਹਿਲਦੈ, ਜਾਗਦੈ ’’, ਮੇਰੀ ਭੈਣ ਨੇ ਸਹਿਮ ਕੇ ਆਖਿਆ, ‘‘ ਹੁਣ ਕੀ ਕਰੀਏ ? ’’
ਇਹ ਆਪਾਂ ਨੂੰ ਫੜ ਲਊ ? ’’

੭੫