ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਹਾਲ ਸਾਹਿਬ ਗੁਰੂ ਅੰਗਦ ਦੇਵ ਜੀ ਦਸਦੇ ਹੋਏ ਫੁਰਮਾਉਂਦੇ ਹਨ ਕਿ ਉਹਨਾਂ ਨੂੰ ਕਈ ਸਹਿਮ ਪਏ ਰਹਿੰਦੇ ਹਨ :


ਸਲੋਕ ਮਹਲਾ ੨

ਜਿਨਾ ਭਉ ਤਿਨ ਨਾਹਿ ਭਉ, ਮੁਚੁ ਭਉ ਨਿਭਵਿਆਹ॥
ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ।੧॥੮॥

ਸੂਹੀ ਕੀ ਵਾਰ ਮ: ੩ ॥

ਵਿਕਾਰਾਂ ਵਲ ਪ੍ਰੇਰਨ ਵਾਲੇ ਮਨ ਨੂੰ 'ਸ਼ੈਤਾਨ' ਦਸ ਕੇ ਕੁਰਾਨ ਸ਼ਰੀਫ ਵਿਚ ਮਨੁਖ ਨੂੰ ਖਬਰਦਾਰ ਕੀਤਾ ਗਿਆ ਹੈ ਕਿ ਇਸ ਦਾ ਵਿਸਾਹ ਨਹੀਂ ਖਾਣਾ :

'ਲਾ ਤੱਤਾ ਬਿ-ਊ ਖੁਤੁਵਾਤਿੱਸ਼ੈਤਾਨਿ'

ਭਾਵ, ਸ਼ੈਤਾਨ ਦੇ ਪੂਰਨਿਆਂ ਤੇ ਨਾਹ ਤੁਰੋ ।

ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਭੀ ਇਸ ਖੋਟੇ ਮਨ ਦਾ ਪਾਜ ਇਉਂ ਖੋਹਲਿਆ ਹੈ :

ਕਵਨੁ ਕਵਨੁ ਨਹੀਂ ਪਰਤਿਆ, ਤੁਮਰੀ ਪਰਤੀਤਿ॥ ਮਹਾ ਮੋਹਨੀ ਮੋਹਿਆ, ਨਰਕ ਕੀ ਰੀਤਿ॥੧॥ ਮਨ ਖੁਟਹਰ ਤੇਰਾ ਨਹੀਂ ਬਿਸਾਸੁ, ਤੁ ਮਹਾ ਉਦਮਾਦਾ॥ ਖਰ ਕਾ ਪੈਖਰੂ ਤਉ ਛੁਟੈ, ਜਉ ਊਪਰਿ ਲਾਦਾ॥੧॥ ਰਹਾਉ॥

ਬਿਲਾਵਲੁ ਮਹਲਾ ੫॥

ਸੋ, ਸਮੇਂ ਅਨੁਸਾਰ ਆਪਣੇ ਆਪਣੇ ਦੇਸ ਦੀ ਬੋਲੀ ਵਿਚ

੧੪੯