ਪੰਨਾ:ਚੰਦ੍ਰਕਾਂਤਾ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)

ਕਰਦਾ ਹੋਵੇਗਾ ਤਾਂ ਕਲੇਜੇ ਵਿੱਚ ਸੱਟ ਪੈਂਦੀ ਹੋਵੇਗੀ, ਮੈਂ ਇਸ ਵੇਲੇ ਇਸ ਦੀਆਂ ਚੁਗਲੀਆਂ ਨਹੀਂ ਕਰ ਰਿਹਾ ਸਗੋਂ ਇਸ ਦੇ ਮਨ ਤੋਂ ਪਹਾੜ ਜਿਹਾ ਭਾਰ ਲਾਹ ਰਿਹਾ ਹਾਂ ਕਿਉਂਕਿ ਮੈਂ ਇਸ ਨੂੰ ਆਪਣਾ ਮਿਤ੍ਰ ਸਮਝਦਾ ਸੀ ਤੇ ਸਮਝਦਾ ਹਾਂ । ਹਾਂ ਕਈਆਂ ਕਾਰਨਾਂ ਕਰਕੇ ਮੈਨੂੰ ਇਸ ਦਾ ਵਿਸ਼ਵਾਸ਼ ਨਹੀਂ ਰਿਹਾ ਤੇ ਨਾ ਮੈਂ ਇਸ ਦੀ ਸੰਗਤ ਪਸੰਦ ਕਰਦਾ ਸੀ ਪ੍ਰੰਤੂ ਇਸ ਵਿਚ ਮੇਰਾ ਕੋਈ ਦੋਸ਼ ਨਹੀਂ, ਕਿਸੇ ਦਾ ਆਚਰਨ ਜਦ ਖੋਟਾ ਹੋ ਜਾਂਦਾ ਹੈ ਤਾਂ ਬੁਧਵਾਨ ਲੋਕ ਉਸਦਾ ਵਿਸ਼ਵਾਸ਼ ਨਹੀਂ ਕਰਦੇ, ਸ਼ਾਸਤ ਦੀ ਭੀ ਏਹ ਆਯਾ ਹੈ ਸੋ ਮੈਨੂੰ ਭੀ ਏਹੋ ਕਰਨਾ ਪਿਆ, ਭਾਵੇਂ ਮੈਂ ਏਸ ਨੂੰ ਕੋਈ ਦੁਖ ਨਹੀਂ ਦਿੱਤਾ ਪ੍ਰੰਤੂ ਇਸ ਦੀ ਮਿੱਤ੍ਰਤਾ ਭੁਲਾ ਦਿੱਤੀ, ਮੇਲ ਹੋਣ ਤੇ ਭੀ ਮੈਂ ਇਸ ਨਾਲ ਓਹੋ ਜੇਹਾ ਵਰਤਾਓ ਕਰਦਾ ਸੀ ਜੇਹਾ ਹੋਰ ਲੋਕ ਨਵੇਂ ਮੇਲੀਆਂ ਨਾਲ ਕਰਦੇ ਹਨ। ਹਾਂ ਜਦ ਤੋਂ ਇਹ ਆਪਣੇ ਆਚਰਨ ਸੁਧਾਰ ਰਿਹਾ ਹੈ ਆਪਣੀਆਂ ਭੁੱਲਾਂ ਤੇ ਪਛਤਾ ਚੁਕਾ ਹੈ ਮਹਾਰਾਜ ਭੀ ਇਸ ਦੇ ਕੰਮਾਂ ਤੇ ਪ੍ਰਸੰਨ ਹਨ ਤੇ ਖਿਮਾਂ ਕਰ ਚੁਕੇ ਹਨ ਮੈਂ ਭੀ ਇਸ ਦੇ ਪਾਪਾਂ ਨੂੰ ਮਨੋਂ ਭੁਲਾ ਕੇ ਖਿਮਾਂ ਕਰ ਦਿੱਤੀ ਅਤੇ ਫੇਰ ਆਪਣਾ ਮਿੱਤ੍ਰ ਸਮਝ ਲਿਆ ਹੈ ਅਤੇ ਉਸੇ ਅੱਖ ਨਾਲ ਵੇਖਣ ਲੱਗ ਪਿਆ ਹਾਂ ਜਿਸ ਨਾਲ ਪਹਿਲੇ ਵੇਖਦਾ ਸੀ, ਸੰਸਾਰ ਵਿਚ ਭੂਤਨਾਥ ਹੀ ਇਕ ਅਜੇਹਾ ਆਦਮੀ ਹੈ ਜੋ ਸ਼ੁੱਧ ਆਚਰਨ ਤੋਂ ਖੋਟ ਆਚਰਨ ਦਾ ਪ੍ਰਤੱਖ ਪ੍ਰਮਾਨ ਦਿਖਾ ਰਿਹਾ ਹੈ, ਅੱਜ ਓਹ ਆਪਣੇ ਭੇਤਾਂ ਨੂੰ ਪ੍ਰਗਟ ਹੁੰਦੇ ਵੇਖਕੇ ਡਰਦਾ ਹੈ ਅਤੇ ਚਾਹੁੰਦਾ ਹੈ ਕਿ ਓਹ ਲੁਕੇ ਹੀ ਰਹਿਣ ਪਰ ਇਹ ਉਸ ਦੀ ਭੁੱਲ ਹੈ ਕਿਉਂਕਿ ਓਹਨਾਂ ਵਿਚੋਂ ਬਹੁਤ ਸਾਰੇ ਦੋਹਾਂ ਕੁਮਾਰਾਂ ਨੂੰ ਮਲੂਮ ਹੋ ਚੁਕੇ ਹਨ, ਸਗੋਂ ਉਸਨੂੰ ਆਪਣਾ ਕਿੱਸਾ ਪੂਰਾ ੨ ਸੁਣਾ ਕੇ ਸੰਸਾਰ ਵਿਚ ਇਕ ਨਮੂਨਾ ਛੱਡ ਜਾਣਾ ਚਾਹੀਦਾ