ਪੰਨਾ:ਚੰਦ-ਕਿਨਾਰੇ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ

ਮੈਂ ਬਿਖ-ਸ਼ਾਲਾ ਦਾ ਸਾਕੀ ਆਂ
ਹੋਰ ਸਾਕੀ ਨਾ ਮੇਰਾ ਜੋੜ-
ਭਰ ਭਰ ਜਾਮ ਪਿਲਾਂਦਾ ਹਾਂ ਮੈਂ
ਖਿੱਚ ਖਿੱਚ ਮੱਦ ਮਹਾਂ-ਮੌਤਾਂ ਦੀ
ਸੱਪਾਂ ਦੀਆਂ ਸਿਰੀਆਂ ਨਚੋੜ-
ਨਾਗਾਂ ਦੇ ਫ਼ੰਨ ਮਚਕੋੜ-
***

ਪੀ ਪੀ ਮੇਰੇ ਮਾਦਕ ਪਿਆਲੇ
ਆਵੇ ਕਹਿਰ-ਨਸ਼ੇ ਦੀ ਰੋਹੜ
ਕੈਲਾਸ਼ਾਂ ਦੇ ਨੂਰੀ ਨਾਚੇ

੩੧