ਪੰਨਾ:ਚੰਬੇ ਦੀਆਂ ਕਲੀਆਂ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੦੬ )

ਜੋ ਇਹ ਅੱਖ ਨਾਲ ਨਜ਼ਰ ਆਉਂਦੀ ਹੈ ਇਹ ਸਥੂਲ ਭੀ ਨਹੀਂ, ਕਿਉਂ ਜੋ ਇਸ ਨੂੰ ਚੁਕਕੇ ਲਿਜਾ ਨਹੀਂ ਸਕਦੇ। ਇਸ ਵਾਸਤੇ ਸੂਰਜ ਦੀ ਰੌਸ਼ਨੀ ਵੈਂਹਦੜ ਨਹੀਂ, ਸਥੂਲ ਨਹੀਂ, ਸੂਖਸ਼ਮ ਨਹੀਂ, ਅਗਨੀ ਨਹੀਂ, ਵਾਸਤਵ ਵਿਚ ਇਹ ਹੈ ਹੀ ਕੁਝ ਨਹੀਂ"।

ਇਹ ਪੁਰਸ਼ ਆਪਣੇ ਮਨ ਵਿਚ ਇਸ ਤਰ੍ਹਾਂ ਬਹਿਸ ਕਰਕੇ, ਅਰ ਸੂਰਜ ਵਲ ਤੱਕ ਤੱਕ ਕੇ ਅੱਖਾਂ ਤੇ ਅਕਲ ਦੋਵੇਂ ਗੰਵਾ ਬੈਠਾ ਅਤੇ ਜਦ ਅੰਨ੍ਹਾ ਹੋ ਗਿਆ ਤਾਂ ਇਸ ਨੂੰ ਯਕੀਨ ਹੋ ਗਿਆ ਕਿ ਸੂਰਜ ਕੁਝ ਚੀਜ਼ ਹੈ ਹੀ ਨਹੀਂ।"

ਇਸ ਪਰਸ਼ ਦੇ ਨਾਲ ਇਕ ਗ਼ੁਲਾਮ ਸੀ? ਗੁਲਾਮ ਆਪਣੇ ਮਾਲਕ ਨੂੰ ਇਕ ਰੁਖ ਦੀ ਛਾਂ ਤਲੇ ਬਿਠਾਕੇ ਆਪ ਪਾਸ ਬੈਠ ਗਿਆ। ਅੰਨ੍ਹੇ ਆਦਮੀ ਨੇ ਨੌਕਰ ਨੂੰ ਕਿਹਾ-"ਕਿਉਂ ਭਈ, ਮੈਂ ਜੁ ਤੈਨੂੰ ਕਹਿੰਦਾ ਸਾਂ ਸੂਰਜ ਕੋਈ ਨਹੀਂ। ਵੇਖ ਖਾਂ ਕਿਤਨਾ ਅਨ੍ਹੇਰਾ ਹੈ। ਪਰ ਮੂਰਖ ਲੋਗ ਫਿਰ ਵੀ ਕਹਿੰਦੇ ਹਨ, ਸੂਰਜ ਹੈ। ਸਵਾਲ ਤਾਂ ਇਹ ਹੈ ਕਿ "ਸੂਰਜ ਜੇਕਰ ਹੈ ਤਾਂ ਕੀ ਵਸਤੁ ਹੈ"?

ਨੌਕਰ ਨੇ ਜਵਾਬ ਦਿੱਤਾ- "ਜਨਾਬ, ਮੇਰਾ ਇਸ ਝਗੜੇ ਨਾਲ ਕੋਈ ਵਾਸਤਾ ਨਹੀਂ ਤੇ ਨਾ ਹੀ ਮੈਨੂੰ ਪਤਾ ਹੈ ਕਿ ਸੂਰਜ ਕੀ ਵਸਤੁ ਹੈ। ਮੈਂ ਤਾਂ ਇਹ ਜਾਣਦਾ ਹਾਂ ਕਿ ਜਦ ਅਨ੍ਹੇਰਾ ਹੋ ਜਾਏ ਤਾਂ ਨਰੇਲ ਦੇ ਖੋਪੇ ਵਿਚੋਂ ਬਤੀ ਬਣਕੇ ਨਰੇਲ ਦੇ ਤੇਲ ਵਿਚ ਭਿਉਂਕੇ ਉਸੇ ਦੀ ਠੂਠੀ ਵਿਚ