ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮ )

ਰਹਿੰਦਾ ਸੀ। ਅਫਸਰ ਉਸਦੇ ਨਾਲ ਉਸਦੀ ਤਾਬਿਆ ਦਾਰੀ ਦੇ ਕਾਰਨ ਖੁਸ਼ ਸਨ ਅਤੇ ਬਾਕੀ ਕੈਦੀ ਉਸਦਾ ਆਦਰ ਕਰਦੇ ਸਨ ਅਰ ਬਾਬਾ ਆਖਕੇ ਸੱਦਦੇ ਸਨ। ਜਦੋਂ ਕਿਸੇ ਅਤਿ ਦੁਖ ਦੀ ਸ਼ਿਕੈਤ ਨੂ ਅਫਸਰਾਂ ਤੱਕ ਪੁਚਾਣਾ ਹੁੰਦਾ ਸੀ ਤਾਂ ਸਾਰੇ ਕਹਿੰਦੇ ਸੀ — ਧਰਮਾਤਮਾ ਬਾਬੇ ਨੂੰ ਭੇਜੋ, ਅਤੇ ਜਦੋਂ ਕੈਦੀ ਆਪਸ ਵਿਚ ਲੜ ਪੈਂਦੇ ਸਨ ਤਾਂ ਬਾਬਾ ਰਘਬੀਰ ਸਿੰਘ ਹੀ ਮੁਨਸਬੀ ਕਰਦਾ ਸੀ।

ਇਨ੍ਹਾਂ ੨੬ ਸਾਲਾਂ ਵਿਚ ਰਘਬੀਰ ਸਿੰਘ ਨੂ ਘਰੋਂ ਕੋਈ ਚਿਠੀ ਪੱਤਰ ਨ ਆਇਆ ਅਤੇ ਉਸ ਨੂੰ ਆਪਣੀ ਵਹੁਟੀ ਜਾਂ ਬਾਲ ਬਚਿਆਂ ਦੀ ਸੁਖ ਸਾਂਦ ਦਾ ਕੋਈ ਪਤਾ ਨਹੀਂ ਸੀ।

ਇਕੇਰਾਂ ਕਈ ਨਵੇਂ ਕੈਦੀ ਹਿੰਦ ਤੋਂ ਆਏ। ਸ਼ਾਮ ਦੇ ਵੇਲੇ ਪੁਰਾਣੇ ਕੈਦੀ ਨਵਿਆਂ ਦੇ ਕੋਲ ਕਠੇ ਹੋਏ, ਅਤੇ ਪਤਾ ਸੁਰ ਲੈਣ ਲਗੇ ਕਿ ਕੋਹੜੇ ੨ ਦੇਸ ਤੋਂ, ਅਤੇ ਕਿਸ ੨ ਜੁਰਮ ਵਿਚ ਇਹ ਇਥੇ ਆਏ ਹਨ? ਰਘਬੀਰ ਸਿੰਘ ਭੀ ਕੋਲ ਬੈਠਾ ਚੁਪ ਕੀਤਾ ਗਲਾਂ ਬਾਤਾਂ ਬਣ ਰਿਹਾ ਸੀ।

ਨਵੇਂ ਕੈਦੀਆਂ ਵਿਚੋਂ ਇਕ ਲੰਮੇ ਕੱਦ ਦਾ ੬੦ ਸਾਲ ਦਾ ਆਦਮੀ ਸੀ, ਦਾਹੜੀ ਉਸਦੀ ਮੁਨੀ ਹੋਈ, ਪਰੰਤੁ ਚਿਟੀ ਸੀ। ਉਹ ਆਪਣੀ ਵਿਥਿਆ ਇਸ ਪ੍ਰਕਾਰ ਸੁਨਾਣ ਲਗਾ:-

'ਭਰਾਵੋ! ਮੈਨੂੰ ਤਾਂ ਏਥੇ ਐਵੇਂ ਹੀ ਭੇਜ ਦਿਤਾ ਨੇ, ਮੈਂ ਰਾਹ ਜਾਂਦਿਆਂ ਸੜਕ ਤੋਂ ਕਿਸੇ ਦੀਆਂ ਮੁਰਕੀਆਂ ਡਿਗੀਆਂ ਚੁਕੀਆਂ ਅਤੇ ਚਕਣ ਵੇਲੇ ਹੀ ਮੈਂ ਫੜਿਆ ਗਿਆ ਮੈਂ ਬਥੇਰੇ ਤਰਲੇ ਕਢੇ ਪਰੰਤੂ ਪੁਲੀਸ ਨੇ ਮੇਰੇ ਉਤੇ ਡਾਕੇ ਦਾ