ਪੰਨਾ:ਚੰਬੇ ਦੀਆਂ ਕਲੀਆਂ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੦ )

ਬਾਕੀ ਮੁਰਗੀਆਂ ਵਾਂਗ ਆਪਣੇ ਟਿਕਾਣੇ ਤੇ ਬੈਠੀ ਸੀ। ਜੇ ਬੋਲ ਸਕਦੀ ਤਾਂ ਅੰਡੇ ਦਾ ਕੁਛ ਪਤਾ ਦਸਦੀ। ਉਹ ਥਾਂ ਵੇਖ ਚਾਖਕੇ ਬਹਾਦਰ ਸਿੰਘ ਦੀ ਨੂੰਹ ਗਵਾਂਢੀਆਂ ਦੇ ਘਰ ਗਈ ਤੇ ਨਿਧਾਨ ਸਿੰਘ ਦੀ ਮਾਂ ਨੂੰ ਕਹਿਣ ਲਗੀ - "ਅੰਮਾਂ ਸਾਡੀ ਕੁਕੜੀ ਸਵੇਰੇ ਤੁਹਾਡੇ ਘਰ ਆਈਸੀ, ਕਿਤੇ ਅੰਡਾ ਤਾਂ ਨਹੀਂ ਦੇ ਗਈ"

ਬੁਢੀ ਬੋਲੀ-"ਅਸੀਂ ਅੰਡਾ ਕੌਈ ਨਹੀਂ ਵੇਖਿਆ, ਰਬ ਦਾ ਸ਼ੁਕਰ ਹੈ, ਸਾਡੀਆਂ ਅਪਣੀਆਂ ਕੁਕੜੀਆਂ ਅੰਡੇ ਦੇਣ ਲਗ ਪਈਆਂ ਹਨ। ਸਾਡੇ ਆਪਣੇ ਅੰਡੇ ਬਥੇਰੇ ਹਨ। ਸਾਨੂੰ ਲੋਕਾਂ ਦੇ ਅੰਡਿਆਂ ਦੀ ਕੀ ਲੋੜ ਹੈ, ਤੇ ਕੁੜੀਏ ਆਪਣੇ ਅੰਡੇ ਘਰ ਵਿਚ ਢੂੰਡਿਆ ਕਰ, ਬਾਹਰ ਦੂਜਿਆਂ ਦੇ ਘਰਾਂ ਵਿਚ ਨਹੀਂ ਪੁਛੀ ਦੇ।

ਬਹਾਦਰ ਸਿੰਘ ਦੀ ਨੂੰਹ ਨੇ ਨਰਾਜ਼ ਹੋਕੇ ਕੁਝ ਅਜੇਹੀ ਹੀ ਗਲ ਆਖੀ ਜੇਹੜੀ ਨਹੀਂ ਸੀ ਆਖਣੀ ਚਾਹੀਦੀ। ਬੁਢੀ ਨੇ ਸੂਦ ਸਣੇ ਜਵਾਬ ਦਿਤਾ ਤੇ ਦੋਹਾਂ ਵਿਚ ਜੰਗ ਛਿੜ ਪਈ। ਬਹਾਦਰ ਸਿੰਘ ਦੀ ਵਹੁਟੀ ਖੂਹ ਤੋਂ ਪਾਣੀ ਲੈਕੇ ਉਧਰੋਂ ਲੰਘ ਰਹੀ ਸੀ। ਉਹ ਭੀ ਨੂੰਹ ਦੀ ਮਦਦ ਨੂੰ ਆ ਗਈ। ਉਸਦੀ ਅਵਾਜ਼ ਸੁਣਕੇ ਨਿਧਾਨ ਸਿੰਘ ਦੀ ਵਹੁਟੀ ਵੀ ਆ ਗਈ, ਤੇ ਦੋਹਾਂ ਪਾਸਓਂ ਝੂਠੇ ਸਚੇ ਮੇਹਣਿਆਂ ਦੀ ਬਰਖਾ ਸ਼ੁਰੂ ਹੋਈ ਇਸ ਰੌਲੇ ਗੌਲੇ ਵਿਚ ਕਿਸੇਦੀ ਗਲ ਸਮਝ ਨਹੀਂ ਸੀ ਪੈਂਦੀ ਚਾਰੇ ਜ਼ਨਾਨੀਆਂ ਕੱਠੀਆਂ ਬੋਲ ਰਹੀਆਂ ਸਨ ਤੇ ਤੇਜ਼ੀ ਵਿਚ ਇਕ ਦੀ ਥਾਂ ਦੋ ਦੋ ਗਲਾ ਬੋਲਣ ਦੇ ਯਤਨ ਵਿਚ ਸਨ: - "ਨੀ ਤੂੰ ਐਹੋ ਜੇਹੀ! ਨੀ ਤੂੰ ਕੇਹੜੀ ਘਟ ਹੈਂ। ਨੀ ਤੂੰ ਚੋਰ ਹੈਂ। ਨੀ ਤੂੰ ਲੁਚੀ ਰੰਨ ਹੈਂ। ਨੀ ਤੂੰ ਅਪਣੇ ਬੁਢੇ ਸਹੁਰੇ ਨੂੰ