ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੫੦ )

ਸੰਤੂ ਨੇ ਅਗੇ ਹੋਕੇ ਸਲਾਮ ਕੀਤੀ ਤੇ ਆਖਿਆ:— "ਹਜ਼ੂਰ ਮੈਂ ਹਾਂ? ਸਾਹਿਬ ਨੇ ਉਚੀ ਆਵਾਜ਼ ਨਾਲ ਚਪੜਾਸੀ ਨੂੰ ਬੁਲਾਇਆ:-"ਓ ਫਰੀਦ, ਹਮਾਰਾ ਚਮੜਾ ਲਾਓ।" ਫਰੀਦ ਵਿਚਾਰਾ ਚਮੜਾ ਤੇ ਹਥ ਵਿਚ ਫੜਕੇ ਦੌੜਦਾ ਆਇਆ। ਸਾਹਿਬ ਨੇ ਸੰਤੂ ਨੂੰ ਕਿਹਾ: "ਅਰੇ ਮੋਚੀ, ਯਿਹ ਚਮੜਾ ਦੇਖੋ।" ਸੰਤੂ ਨੇ ਵੇਖਿਆ। ਸਾਹਿਬ ਨੇ ਪੁਛਿਆ "ਕੁਝ ਪਤਾ ਹੈ ਕਿ ਇਹ ਕੈਸਾ ਚਮੜਾ ਹੈ?" ਸੰਤੂ ਨੇ ਚਮੜੇ ਨੂੰ ਚੰਗੀ ਤਰ੍ਹਾਂ ਵੇਖਕੇ ਆਖਿਆ:-"ਇਹ ਬੜਾ ਅਛਾ ਚੰਮੜਾ ਹੈ।"

ਸਾਹਿਬ:-"ਬੜਾ ਹੱਛਾ ਕਾ ਬੱਚਾ। ਤੁਮ ਗਾਉਂ ਕਾ ਮੋਚੀ ਹੈ, ਤੁਮ ਨੇ ਸਾਰੀ ਉਮਰ ਐਸਾ ਚਮੜਾ ਨਹੀਂ ਦੇਖਾ। ਯਿਹ ਬਲੋਚਿਸਤਾਨ ਸੇ ਆਇਆ ਹੈ, ਔਰ ੨0) ਰੁਪਏ ਕੀਮਤ ਹੈ।"

ਸੰਤੂ ਡਰ ਗਿਆ ਅਤੇ ਕਹਿਣ ਲਗਾ ਸਾਡੀ ਕਿਸਮਤ ਵਿਚ ਇਹੋ ਜਿਹੇ ਚਮੜੇ ਦੇਖਣੇ ਕਿਥੋਂ ਲਿਖੇ ਹਨ।

ਸਾਹਿਬ:— "ਠੀਕ ਹੈ, ਅਬ ਤੁਮ ਹਮਾਰੇ ਵਾਸਤੇ ਇਸ ਕਾ ਫੁਲ ਬੂਟ ਬਨਾਓ!"

ਸੰਤੂ:-"ਅਛਾ ਹਜ਼ਰ ਬਣਾ ਦਿਆਂਗਾ।"

ਸਾਹਿਬ:-"ਹਾਂ ਬਣਾ ਦੇਗਾ। ਯਾਦ ਰਖੋ ਹਮ ਕੋਨ ਹੈ, ਔਰ ਯੇਹ ਚਮੜਾ ਕੈਸਾ ਹੈ। ਹਮ ਜੰਗਲੋਂ ਕਾ ਅਫਸਰ ਹੈ ਔਰ ਹਮਾਰਾ ਬੂਟ ਕਲਕਤੇ ਮੇਂ ਬਨਤਾ ਹੈ। ਦੇਖੋ ਯੇਹ ਹਮਾਰਾ ਬੂਟ ਏਕ ਸਾਲ ਜ਼ਰੂਰ ਚਲੇ। ਨਾ ਇਸ ਕੀ ਸ਼ਕਲ ਬਿਗੜੇ ਔਰ ਨਾਂ ਟਾਂਕੇ ਉਖੜੇਂ। ਅਗਰ ਤੁਮ