ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੂਮਕਾ

ਮਹਾਤਮਾ ਟਾਲਸਟਾਏ ਜੀ ਰੂਸ ਦੇਸ ਦੇ ਵਸਨੀਕ ਸਨ। ਆਪਦਾ ਜਨਮ ਮਾਸਕੋ ਸ਼ਹਿਰ ਦੇ ਪਾਸ ਇਕ ਪਿੰਡ ਵਿਚ ੯ ਸਤੰਬਰ ੧੮੨੮ ਨੂੰ ਹੋਇਆ ਅਤੇ ੭੨ ਸਾਲ ਦੀ ਆਯੂ ਭੋਗਕੇ ਆਪ ਨਵੰਬਰ ੧੯੧੦ ਵਿਚ ਕਾਲ ਵਸ ਹੋ ਗਏ।

ਸੰਸਕ੍ਰਿਤ ਦਾ ਇਕ ਕਥਨ ਹੈ ਕਿ ਮਹਾੲਮਾਂ ਪੁਰਸ਼ਾਂ ਵਾਸ਼ਤੇ ਸਾਰੀ ਸ੍ਰਿਸ਼ਟੀ ਇਕੋ ਕੁਟੰਬ ਸਮਾਨ ਹੈ। ਹੋਛ ਤੇ ਛੋਟੇ ਆਦਮੀ ਕਹਿਦੇ ਹਨ ਇਹ ਮੇਰੀ ਕੌਮ ਹੈ, ਇਹ ਮੇਰਾ ਮੁਲਕ ਹੈ ਪਰ ਗਿਆਨੀ ਪੁਰਸ਼ ਸਾਰੇ ਸੰਸਾਰ ਨੂੰ ਆਪਣੇ ਕੁਟੰਬ ਦੀ ਨਿਆਈਂ ਸਮਝਦੇ ਹਨ। ਇਸ ਵਿਚਾਰ ਨੂੰ ਮੁਖ ਰਖਦਿਆਂ ਕਹਿ ਸਕਦੇ ਹਾਂ ਕਿ ਮਹਾਤਮਾਂ ਟਾਲਸਟਾਏ ਜੀ ਪੂਰੇ ਗਿਆਨੀ ਸਨ। ਆਪ ਨੇ ਸਾਰੇ ਸੰਸਾਰ ਦੇ ਦੁਖੀ ਆਦਮੀਆਂ ਨੂੰ ਆਪਣੇ ਭਰਾ ਸਮਝਕੇ ਉਨ੍ਹਾਂ ਨਾਲ ਪਿਆਰ ਕੀਤਾ। ਇਹੋ ਕਾਰਨ ਸੀ ਕਿ ਜਦ ਮਹਾਤਮਾ ਜੀ ਕਾਲ ਵਸ ਹੋ ਗਏ ਤਾਂ ਉਨ੍ਹਾਂ ਦੀ ਅਰਥੀ ਦੇ ਨਾਲ ਹਜ਼ਾਰਾਂ ਕਿਰਸਾਨ ਢਾਹਾਂ ਮਾਰਦੇ ਅਤੇ ਵੈਰਾਗ ਕਰਦੇ ਤੁਰਦੇ ਗਏ॥

ਮਹਾਤਮਾਂ ਪੁਰਸ਼ ਦੀ ਏਹ ਪਛਾਣ ਹੈ ਕਿ ਉਸਦਾ ਉਪਦੇਸ਼ ਸਰਬ ਸੰਸਾਰ ਵਾਸਤੇ ਸਾਂਝਾ ਹੁੰਦਾ ਹੈ। ਮਹਾਤਮਾ ਟਾਲਸਟਾਏ ਜੀ ਦਾ ਉਪਦੇਸ਼ ਕੇਵਲ ਰੂਸੀਆਂ ਵਾਸਤੇ ਹੀ ਨਹੀਂ ਸੀ। ਉਨ੍ਹਾਂਦੇ ਜੀਂਦਿਆਂ ਉਨ੍ਹਾਂਦੀਆਂ ਰਚਿਤ ਪੁਸਤਕਾਂ