ਪੰਨਾ:ਜ਼ਫ਼ਰਨਾਮਾ ਸਟੀਕ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੧)

(੬੭)ਕਿ ਓ ਬੇਮੁਹਾਬਸਤ ਸ਼ਾਹਾਨਸ਼ਾਹ।
ਜ਼ਮੀਨੋ ਜ਼ਮਾਂ ਰਾ ਹਮੂੰ ਪਾਦਸ਼ਾਹ॥

(٦٧) که او بی محاب است شاهان شاه - زمین و زماں را ہموں بادشاه

ਕਿ - ਜੋ
ਓ-ਓਹ
ਬੇਮੁਹਾਬਸਤ=ਬੇ ਮੁਹਾਬ-ਅਸਤ
      ਡਰ-ਰਹਿਤ, ਬੇਡਰ,
         ਨਿਰਭੈ ਹੈ
ਸ਼ਾਹਨਸ਼ਾਹ = ਬਾਦਸ਼ਾਹਾਂ ਦਾ
     ਬਾਦਸ਼ਾਹ

ਜ਼ਮੀਨ = ਪ੍ਰਿਥਵੀ
ਜ਼ਮਾਂ = ਆਸਮਾਨ, ਸਮਾਂ
ਰਾ = ਦਾ
ਹਮੂੰ = ਸਭ, ਸਰਬਤ
ਪਾਦਸ਼ਾਹ = ਬਾਦਸ਼ਾਹ,
        ਮਹਾਰਾਜਾ

ਅਰਥ

ਓਹ ਬਾਦਸ਼ਾਹਾਂ ਦਾ ਬਾਦਸ਼ਾਹ ਬੇਡਰ ਹੈ, ਪ੍ਰਿਥਵੀ ਅਤੇ ਆਸਮਾਨ ਸਭ ਦਾ ਬਾਦਸ਼ਾਹ ਹੈ।

ਭਾਵ

ਹੇ ਔਰੰਗਜ਼ੇਬ! ਅਕਾਲ ਪੁਰਖ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਅਰ ਫੇਰ ਓਹ ਕੇਹੋ ਜੇਹਾ ਹੈ ਕਿ ਉਸਨੂੰ ਕਿਸੀ ਦਾ ਡਰ ਨਹੀਂ, ਚਾਹੇ ਤੂੰ ਭੀ ਆਪਣੇ ਆਪਨੂੰ ਸ਼ਹਿਨਸ਼ਾਹ ਕਹਲਾਉਂਦਾ ਹੈਂ ਪਰ ਤੈਨੂੰ ਹਜ਼ਾਰ ਪ੍ਰਕਾਰ ਦਾ ਡਰ ਹੈ ਜਿਸ ਡਰ ਦਾ ਮਾਰਿਆ ਤੂੰ ਇਕ ਅਸਥਾਨ ਵਿਖੇ ਆਰਾਮ ਨਾਲ ਨਹੀਂ ਬੈਠ ਸਕਦਾ, ਫੇਰ ਤੂੰ ਇਕ ਮਰਨ ਵਾਲਾ ਬੰਦਾ ਹੈਂ ਪਰ ਓਹ ਅਕਾਲ ਪੁਰਖ ਪ੍ਰਿਥਵੀ ਅਤੇ ਅਕਾਸ਼ ਅਰਥਾਤ ਲੋਕ ਪ੍ਰਲੋਕ ਸਭ ਦਾ ਸੱਚਾ ਬਾਦਸ਼ਾਹ ਹੈ ਜਿਸਦਾ ਰਾਜ ਕਿਸੀ ਸਮੇਂ ਵਿਖੇ ਭੀ ਜਾਣ ਵਾਲਾ ਨਹੀਂ ਹੈਂ॥