ਪੰਨਾ:ਜ਼ਫ਼ਰਨਾਮਾ ਸਟੀਕ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੩)ਬਿ ਬਾਯਦ ਕਿ ਦਾਨਸ਼ ਪਰਸਤੀ ਕੁਨੀ।
ਬਕਾਰੇ ਸ਼ੁਮਾ ਚੀਰਹ ਦਸਤੀ ਕੁਨੀ॥

(٧٣) بباید تو دانش پرستی کنی- بکارِ شما چیره دستی کنی

ਬਾਯਦ - ਚਾਹੀਏ
ਕਿ * ਜੋ
ਦਾਨਸ ਪਰਸਤੀ = ਬੁੱਧੀ ਦੀ
     ਪਾਲਨਾ, ਬੁਧਮਤਾ
ਕੁਨੀ = ਤੂੰ ਕਰੇਂ

ਬਕਾਰੇ = ਕੰਮ ਵਿਚ
ਸ਼ੁਮਾਂ = ਤੁਹਾਡੇ, ਭਾਵ ਅਪਣੇ
ਚੀਰਹ ਦਸਤੀ = ਜਬਰਦਸਤੀ
    ਸਮਰਥਾ ਨਾਲ ਕੰਮ ਕਰਨਾ
ਕੁਨੀ = ਤੂੰ ਕਰੇਂ

ਅਰਥ

ਤੈਨੂੰ ਚਾਹੀਦਾ ਹੈ ਕਿ ਤੂੰ ਅਕਲ ਮੰਦੀ ਨਾਲ ਕੰਮ ਕਰੇਂ, ਤੂੰ ਆਪਣੇ ਕੰਮ ਨੂੰ ਸਮਰਥਾ ਨਾਲ ਕਰੋਂ।।

ਭਾਵ

ਹੇ ਔਰੰਗਜ਼ੇਬ!ਤੂੰ ਮੂਰਖ ਨਾ ਬਣ ਅਤੇ ਅਕਲਮੰਦੀ ਨਾਲ ਕੰਮ ਕਰ ਅਰਥਾਤ ਜੋ ਕੁਝ ਤੈਂ ਆਖਿਆ ਹੈ ਉਸਨੂੰ ਹੋਸ਼ਿਆਰੀ ਨਾਲ ਨਿਬਾਹ ਅਤੇ ਆਪਣੇ ਸਰਦਾਰਾਂ ਤੇ ਕਾਜ਼ੀਆਂ ਤੋਂ ਨਾ ਡਰ ਕਿ ਓਹ ਤੈਨੂੰ ਕਿਸੀ ਪ੍ਰਕਾਰ ਦੀ ਹਾਨੀ ਪਹੁੰਚਾਉਣਗੇ ਤੂੰ ਆਪਣੀ ਰਾਜਸੀ ਸਮਰਥਾ ਨੂੰ ਕੰਮ ਵਿਖੇ ਲਿਆ, ਜੇ ਤੂੰ ਉਨਾਂ ਸਰਦਾਰਾਂ ਤੇ ਰਾਜਿਆਂ ਨੂੰ ਦੰਡ ਨਹੀਂ ਦੇਵੇਂਗਾ ਤਾਂ ਤੂੰ ਆਪਣੇ ਹੀ ਕੰਮ ਨੂੰ ਵਿਗਾੜ ਲਵੇਂਗਾ ਭਾਵ ਗਦਰ ਪੈ ਜਾਵੇਗਾ ਅਤੇ ਤੇਰੀ ਬਾਤ ਦਾ ਕੋਈ ਪੁਰਸ਼ ਭਰੋਸਾ ਨਹੀਂ ਕਰੇਗਾ, ਤੇ ਤੂੰ ਖੁਦਾ (ਵਾਹਿਗੁਰੂ) ਦੀ ਦਰਗਾਹ ਵਿਖੇ ਕੀ ਉੱਤਰ ਦੇਵੇਂਗਾ॥